ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਸਰਕਾਰ ਅੱਜ ਤੋਂ ਸ਼ਹੀਦਾਂ ਦੇ ਪਰਿਵਾਰਾਂ, ਯੁੱਧ ਦੌਰਾਨ ਅਪਾਹਜ ਫੌਜੀਆਂ ਤੇ ਵੀਰ ਪੁਰਸਕਾਰ ਜੇਤੂ ਜਵਾਨਾਂ ਦੇ ਘਰਾਂ ‘ਚ ਜਾ ਕੇ ਉਨ੍ਹਾਂ ਦੇ ਦੁੱਖ ਤੇ ਸਮੱਸਿਆਵਾਂ ਦਾ ਨਿਪਟਾਰਾ ਕਰੇਗੀ। ਫ਼ਿਲਹਾਲ ਇਸ ਦੀ ਸ਼ੁਰੂਆਤ ਕਾਰਗਿਲ ਵਿਜੇ ਆਪ੍ਰੇਸ਼ਨ ਦੌਰਾਨ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਤੇ ਅਪਾਹਜ ਜਵਾਨ ਫੌਜੀਆਂ ਤੋਂ ਕੀਤੀ ਜਾ ਰਹੀ ਹੈ। ਇਸ ਦੇ ਲਈ ਡਿਫੈਂਸ ਸਰਵਿਸਸ ਵੈਲਫੇਅਰ ਡਾਇਰੈਕਟੋਰੇਟ, ਜੀਸੀਓ ਤੇ ਹੋਰ ਕਰਮਚਾਰੀਆਂ ਦੀਆਂ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ।
ਆਪ੍ਰੇਸ਼ਨ ਵਿਜੇ ਦੌਰਾਨ, ਪੰਜਾਬ ਦੇ 65 ਫੌਜੀ ਸ਼ਹੀਦ ਹੋਏ ਸਨ ਤੇ 22 ਜਵਾਨ ਬੁਰੀ ਤਰ੍ਹਾ ਜ਼ਖ਼ਮੀ ਹੋਣ ਕਾਰਨ ਅਪਾਹਜ ਹੋ ਗਏ ਹਨ। 28 ਫੌਜੀ ਅਜਿਹੇ ਸਨ, ਜਿਨ੍ਹਾਂ ਨੂੰ ਯੁੱਧ ਦੌਰਾਨ ਉਨ੍ਹਾਂ ਦੀ ਸ਼ੂਰਵੀਰਤਾ ਲਈ ਵੀਰਤਾ ਪੁਰਸਤਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਸਰਕਾਰ ਪਹਿਲਾਂ ਵੀ ਇਨ੍ਹਾਂ ਫੌਜੀ ਜਵਾਨਾਂ ਨੂੰ ਕਈ ਪ੍ਰੋਗਰਾਮਾਂ ਦੌਰਾਨ ਸਨਮਾਨਿਤ ਕਰਦੀ ਰਹਿੰਦੀ ਹੈ, ਪਰ ਹੁਣ ਸਰਕਾਰ ਨੇ ਫੈਸਲਾ ਲਿਆ ਹੈ ਕਿ ਇਨ੍ਹਾਂ ਦੇ ਘਰ-ਘਰ ਜਾ ਕੇ ਦੁੱਖ ਸੁਣਿਆ ਜਾਵੇਗਾ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਹਰ ਸੰਭਵ ਮਦਦ ਕੀਤੀ ਜਾਵੇਗੀ।
ਇਸ ਕੰਮ ਲਈ ਬਣਾਈਆਂ ਗਈਆਂ ਟੀਮਾ ਨੂੰ ਡਾਇਰੈਕਟੋਰੇਟ ਨੇ ਫੀਲਡ ‘ਚ ਭੇਜਿਆ ਹੈ। ਸਮੱਸਿਆਵਾਂ ਨੂ੍ੰ ਸੁਨਣ ਸਮਝਣ ਤੋਂ ਬਾਅਦ ਸਬੰਧਤ ਵਿਭਾਗਾਂ ‘ਚ ਉਨ੍ਹਾਂ ਦੇ ਨਿਪਟਾਰੇ ਦੌਰਾਨ ਟੀਮਾਂ ਦੀ ਭੂਮਿਕਾ ਕੀ ਰਹੇਗੀ, ਇਹ ਵੀ ਉਨ੍ਹਾਂ ਨੂੰ ਸਪੱਸ਼ਟ ਕਰ ਦਿੱਤਾ ਜਾਵੇਗਾ। ਇਸ ਦੀ ਰਿਪੋਰਟ ਡਾਇਰੈਕਟੋਰੇਟ ‘ਚ ਕੰਪਾਈਲ ਕੀਤੀ ਜਾਵੇਗੀ, ਜਿਸ ਨੂੰ ਬਾਅਦ ‘ਚ ਸਰਕਾਰ ਨੂੰ ਭੇਜ ਦਿੱਤਾ ਜਾਵੇਗਾ।
ਡੀਸੀ, ਐਸਪੀ ਕਰਨਗੇ ਸੁਣਵਾਈ, ਹਰ ਤਿੰਨ ਮਹੀਨੇ ਬਾਅਦ ਬੈਠਕ
ਸ਼ਹੀਦਾਂ ਦੇ ਪਰਿਵਾਰਾਂ ਦੇ ਅਪਾਹਜ ਫੌਜੀਆਂ ਦੀਆਂ ਸਮੱਸਿਆਵਾਂ ਸਿਰਫ਼ ਰੱਖਿਆ ਮਾਮਲੇ ਨਾਲ ਸਬੰਧਤ ਨਹੀਂ ਹੁੰਦੀਆ, ਸਗੋਂ ਇਹ ਕਈ ਤਰ੍ਹਾਂ ਦੇ ਸਰਕਾਰੀ ਮਾਮਲਿਆਂ ‘ਚ ਉਲਝੀਆਂ ਰਹਿੰਦੀਆਂ ਹਨ। ਪੀੜਤ ਪੈਨਸ਼ਨ, ਬੈਨੇਫਿਟ ਡਿਊ, ਹੈਲਥ ਕੇਅਰ, ਕੈਨਟੀਨ ਸੁਵਿਧਾ ਤੇ ਵੈਲਫੇਅਰ ਵਗਰੇ ਮਾਮਲਿਆਂ ‘ਚ ਉਲਝੇ ਰਹਿੰਦ ਹਨ। ਇਨ੍ਹਾਂ ਮਾਮਲਿਆਂ ‘ਚ ਕਈ ਕੰਮ ਸਰਕਾਰੀ ਦਫ਼ਤਰਾਂ, ਤਹਿਸੀਲਾਂ ਤੇ ਕੋਰਟਾਂ ‘ਚ ਉਲਝੇ ਰਹਿੰਦੇ ਹਨ। ਸ਼ਹੀਦਾਂ ਦੀਆਂ ਵਿਧਵਾਵਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਸਭ ਸਮੱਸਿਆਵਾਂ ਨੂੰ ਟੀਮਾਂ ਹਰ ਜ਼ਿਲ੍ਹੇ ‘ਚ ਹਰ ਤਿੰਨ ਮਹੀਨਿਆਂ ਬਾਅਦ ਹੋਣ ਬੈਠਕ ਦੌਰਾਨ ਡੀਸੀ ਦੇ ਐਸਪੀ ਦੇ ਸਾਹਮਣੇ ਰੱਖਣਗੀਆਂ ਤਾਂ ਜੋ ਇਨ੍ਹਾਂ ਦਾ ਨਿਪਟਾਰਾ ਕੀਤਾ ਜਾ ਸਕੇ।