ਕੱਥੂਨੰਗਲ/ਚਵਿੰਡਾ ਦੇਵੀ – ਬੀਤੀ ਰਾਤ 10:30 ਵਜੇ ਦੇ ਕਰੀਬ ਪਿੰਡ ਗੋਪਾਲਪੁਰਾ ਦੇ ਨੇੜੇ ਅੰਮ੍ਰਿਤਸਰ ਵੱਲੋਂ ਆ ਰਹੇ ਮੋਟਰਸਾਈਕਲ ’ਤੇ ਇਕ ਨੌਜਵਾਨ ਨੂੰ ਪਿੱਛੋਂ ਆ ਰਹੀ ਅਣਪਛਾਤੀ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ’ਤੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਮੁਤਾਬਕ ਪਤਾ ਲੱਗਾ ਕਿ ਗੁਰਵਿੰਦਰ ਸਿੰਘ ਉਰਫ ਸੋਰਵ (27) ਪੁੱਤਰ ਅਨੂਪ ਸਿੰਘ ਪਿੰਡ ਅਲਕੜੇ ਜੋ ਮੈਟਰੋ ਮਹਿਕਮੇ ਵਿਚ ਕੰਮ ਕਰਦਾ ਸੀ ਅਤੇ ਆਪਣੇ ਮੋਟਰਸਾਈਕਲ ਪੀ. ਬੀ. 02 ਈ. ਐੱਲ. 2241 ਹੀਰੋ ਸਪਲੈਂਡਰ ‘ਤੇ ਰਾਤ ਨੂੰ ਆਪਣੇ ਘਰ ਵਾਪਸ ਆ ਰਿਹਾ ਸੀ। ਇਸ ਦੌਰਾਨ ਜਦੋਂ ਉਹ ਪਿੰਡ ਗੋਪਾਲਪੁਰਾ ਦੇ ਨੇੜੇ ਪੁੱਜਿਆ ਤਾਂ ਉੱਥੇ ਮਗਰੋਂ ਤੇਜ਼ ਰਫ਼ਤਾਰ ਆ ਰਹੀ ਕਾਰ ਨੇ ਪਿੱਛੋਂ ਟੱਕਰ ਮਾਰੀ ਜਿਸ ਨਾਲ ਮੌਕੇ ’ਤੇ ਹੀ ਸੋਰਵ ਦੀ ਮੌਤ ਹੋ ਗਈ। ਸੋਰਵ ਆਪਣੇ ਪਿਛਲੇ ਪਤਨੀ ਹਰਪ੍ਰੀਤ ਕੌਰ ਅਤੇ ਦੋ ਧੀਆਂ ਸਮਰੀਨ ਕੌਰ 4 ਤੇ ਜਸਲੀਨ ਕੌਰ 1 ਦੀ ਨੂੰ ਛੱਡ ਗਿਆ ਹੈ। ਇਸ ਸਬੰਧੀ ਪੁਲਸ ਥਾਣਾ ਕੱਥੂਨੰਗਲ ਨੇ ਰਿਪੋਰਟ ਦਰਜ ਕਰ ਕੇ ਅਣਪਛਾਤੀ ਕਾਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਲਾਸ਼ ਪੋਸਟ ਮਾਸਟਰਮ ਲਈ ਭੇਜ ਦਿੱਤੀ ਗਈ ।