ਮੋਹਾਲੀ ‘ਚ ਕਿਸਾਨਾਂ ਵੱਲੋਂ ਪੰਜਾਬ ਗਵਰਨਰ ਤੇ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਕੀਤਾ ਪ੍ਰਦਰਸ਼ਨ

ਮੋਹਾਲੀ (ਗੁਰਪ੍ਰੀਤ ਸਿੰਘ) : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਮੋਹਾਲੀ ਵੱਲੋਂ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਹੈਪੀ ਮਲਕਪੁਰ ਦੀ ਅਗਵਾਈ ਹੇਠ ਹੰਡੇਸਰਾ ਵਿਖੇ ਪੰਜਾਬ ਗਵਰਨਰ ਤੇ ਭਾਰਤ ਸਰਕਾਰ ਦਾ ਪੁਤਲਾ ਫੂਕਿਆ ਗਿਆ ਤੇ ਬੀਜੇਪੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ, ਕਿਉਂਕਿ ਕੱਲ੍ਹ ਐਸ਼ ਕੇ ਐਮ ਦੀਆਂ ਜਥੇਬੰਦੀਆਂ ਵੱਲੋਂ ਪਾਣੀਆਂ ਦੇ ਮੁੱਦੇ ਤੇ ਪੰਜਾਬ ਗਵਰਨਰ ਤੱਕ ਪੈਦਲ ਕਰਦਿਆਂ ਚੰਡੀਗੜ੍ਹ ਪੁਲਿਸ ਵੱਲੋਂ ਕਿਸਾਨਾਂ ਉੱਤੇ ਹੰਝੂ ਗੈਸ ਦੇ ਗੋਲੇ ਤੇ ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ ਜਿਸ ਵਿੱਚ ਅਨੇਕਾਂ ਕਿਸਾਨ ਵੀ ਜ਼ਖ਼ਮੀ ਹੋਏ। ਇਸ ਕਰਕੇ ਅੱਜ ਸਾਰੇ ਪੰਜਾਬ ਵਿੱਚ ਗਵਰਨਰ ਤੇ ਬੀਜੇਪੀ ਸਰਕਾਰ ਦੇ ਪੁਤਲੇ ਫੂਕੇ ਗਏ।

ਇਸ ਮੌਕੇ ਪ੍ਰਧਾਨ ਤੋਂ ਇਲਾਵਾ ਕਰਨੈਲ ਸਿੰਘ, ਬਲਦੇਵ ਸਿੰਘ ਰੁੜਕੀ, ਗੁਰਮੁੱਖ ਸਿੰਘ,ਜਵਾਲਾ ਸਿੰਘ, ਭੁਪਿੰਦਰ ਸਿੰਘ,ਜੱਸੀ ਖੇੜੀ ਜੱਟਾਂ, ਧਰਵਿੰਦਰ ਸਿੰਘ ਜੋਲਾ,ਦੇਵ ਸਿੰਘ ਮਲਕਪੁਰ, ਗੁਰਸੇਵਕ ਸਿੰਘ, ਅਮਨਪ੍ਰੀਤ ਸਿੰਘ ਹੰਡੇਸਰਾ, ਸੇਵਾ ਸਿੰਘ, ਭਗਵੰਤ ਸਿੰਘ,ਜੈ ਸਿੰਘ ਸੀਂਹਪੁਰ, ਸੁਖਵਿੰਦਰ ਸਿੰਘ ਬਸੋਲੀ,ਬਿੱਲਾ ਹਮਾਯੂੰਪੁਰ, ਦਿਆਲ ਸਿੰਘ ਜੰਡਲੀ, ਸੁਰਿੰਦਰ ਸਿੰਘ ਜਾਸਤਨਾ ਖੁਰਦ,ਕੁਲਦੀਪ ਸਿੰਘ, ਬਹਾਦਰ ਸਿੰਘ,ਸਿਮਰਨ ਸਿੰਘ, ਦਰਸ਼ਨ ਸਿੰਘ, ਜਗਦੀਸ਼ ਸਿੰਘ ਹਸਨਪੁਰ, ਗੁਰਵਿੰਦਰ ਸਿੰਘ ਜੋਲਾ ਖੁਰਦ, ਹਰਜੀਤ ਸਿੰਘ ਬੜਾਣਾ, ਜਗਤਾਰ ਸਿੰਘ , ਗੁਰਤੇਜ ਸਿੰਘ,ਗੁਲਾਬ ਸਿੰਘ ਤੇ ਇਲਾਕੇ ਦੇ ਕਿਸਾਨ ਵੀਰ ਹਾਜ਼ਰ ਸਨ।

By Gurpreet Singh

Leave a Reply

Your email address will not be published. Required fields are marked *