ਇਟਲੀ ਵਿੱਚ ਰਹਿ ਰਹੇ ਪੁੱਤ ਨੂੰ ਮਿਲਣ ਜਾ ਰਹੇ ਪਿਓ ਨੂੰ ਜਹਾਜ਼ ਵਿੱਚ ਮਿਲੀ ਦਰਦਨਾਕ ਮੌਤ

ਗੁਰਪ੍ਰੀਤ ਸਿੰਘ :- ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਟਾਂਡਾ ਤੋਂ ਕੁਝ ਦੂਰੀ ਉਤੇ ਪੈਂਦੇ ਪਿੰਡ ਮੂਨਕਾਂ ਨਾਲ ਸਬੰਧਤ ਇਕ ਵਿਅਕਤੀ ਦੀ ਦਿੱਲੀ ਤੋਂ ਇਟਲੀ ਜਾ ਰਹੇ ਜਹਾਜ਼ ‘ਚ ਮੌਤ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਕ ਪਰਗਣ ਸਿੰਘ (66) ਦੀ ਪਤਨੀ ਗੁਰਦੀਪ ਕੌਰ ਨੇ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਦੋਵਾਂ ਨੇ ਆਪਣੇ ਬੱਚਿਆਂ ਕੋਲ ਜਾਣ ਲਈ ਇਟਲੀ ਦੀ ਫਲਾਈਟ ਲਈ ਸੀ।

ਇਸ ਸਬੰਧੀ ਉਹ ਦੋਵੇਂ ਜਣੇ ਜਹਾਜ਼ ਅੰਦਰ ਬੈਠ ਗਏ। ਕੁੱਝ ਸਮੇਂ ਬਾਅਦ ਉਸਦੇ ਪਤੀ ਬੇਹੋਸ਼ ਹੋ ਗਏ। ਡਾਕਟਰਾਂ ਨੇ ਉਨ੍ਹਾਂ ਦਾ ਮੁਆਇਨਾ ਕੀਤਾ ਤਾਂ ਪਰਗਣ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਸ ਦਾ ਆਪਣੇ ਬੱਚਿਆਂ ਨੂੰ ਮਿਲਣ ਦਾ ਸੁਫ਼ਨਾ ਅਧੂਰਾ ਹੀ ਰਹਿ ਗਿਆ। ਉਨ੍ਹਾਂ ਦੇ ਬੱਚੇ ਕਰੀਬ 17 ਸਾਲ ਤੋਂ ਵਿਦੇਸ਼ ਵਿੱਚ ਰਹਿ ਰਹੇ ਸਨ ਅਤੇ ਮਾਤਾ ਪਿਤਾ ਨੇ ਪਹਿਲੀ ਵਾਰ ਵਿਦੇਸ਼ ਜਾ ਰਹੇ ਸਨ।

ਇਸ ਸਬੰਧੀ ਪੂਰੀ ਕਾਰਵਾਈ ਕਰਨ ਉਪਰੰਤ ਮ੍ਰਿਤਕ ਦੇਹ ਨੂੰ ਪਿੰਡ ਮੂਨਕ ਖੁਰਦ ਵਿਖੇ ਲਿਆਂਦਾ ਗਿਆ। ਇਸ ਘਟਨਾ ਕਾਰਨ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਦੇ ਲੜਕੇ ਗੁਰਦੀਪ ਸਿੰਘ ਨੇ ਦੱਸਿਆ ਕਿ ਉਸ ਪਿਤਾ ਅਤੇ ਮਾਤਾ ਪਹਿਲੀ ਵਾਰ ਉਸ ਕੋਲ ਇਟਲੀ ਰੋਮ ਵਿਖੇ ਆ ਰਹੇ ਸਨ ਤੇ ਇਹ ਘਟਨਾ ਵਾਪਰਨ ਮਗਰੋਂ ਜਿੱਥੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਉੱਥੇ ਉਨ੍ਹਾਂ ਦੀਆਂ ਖੁਸ਼ੀਆਂ ਅਧੂਰੀਆਂ ਬਣ ਕੇ ਰਹਿ ਗਈਆਂ ਹਨ ਜਿੱਥੇ ਕਿ ਉਨ੍ਹਾਂ ਨੇ ਆਉਣ ਉਤੇ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਬਹੁਤ ਹੀ ਖੁਸ਼ੀ ਸੀ, ਜਿਨ੍ਹਾਂ ਨੇ ਪਹਿਲੀ ਵਾਰ ਉਸ ਨੂੰ ਇਟਲੀ ਵਿੱਚ ਮਿਲਣ ਆਉਣਾ ਸੀ ਪਰ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਪਰਮਾਤਮਾ ਨੂੰ ਹੋਰ ਹੀ ਮਨਜ਼ੂਰ ਹੋ ਗਿਆ ਜਿੱਥੇ ਕਿ ਇਸ ਘਟਨਾ ਦੀ ਖਬਰ ਮਿਲਦਿਆ ਹੀ ਉਸ ਦੇ ਪੁੱਤਰ ਨੂੰ ਆਪਣੇ ਪਿਤਾ ਦਾ ਮੂੰਹ ਵੇਖਣ ਲਈ ਪੰਜਾਬ ਪਿੰਡ ਆਉਣਾ ਪਿਆ।

By Gurpreet Singh

Leave a Reply

Your email address will not be published. Required fields are marked *