ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਵਿਚ ਕੋਰੋਨਾ ਇਨਫੈਕਸ਼ਨ ਵਧਣ ਲੱਗੀ ਹੈ। ਸ਼ੁੱਕਰਵਾਰ ਨੂੰ ਲੁਧਿਆਣਾ ਵਿਚ ਕੋਰੋਨਾ ਨਾਲ ਦੂਜੀ ਮੌਤ ਹੋਈ। ਕੂਮਕਲਾਂ ਦੀ ਰਹਿਣ ਵਾਲੀ 69 ਸਾਲਾ ਬਜ਼ੁਰਗ ਮਹਿਲਾ ਚੰਡੀਗੜ੍ਹ ਦੇ ਜੀਐੱਮਸੀਐੱਚ ਵਿਚ ਭਰਤੀ ਸੀ, ਸ਼ੁੱਕਰਵਾਰ ਨੂੰ ਉਸ ਦੀ ਮੌਤ ਹੋ ਗਈ। ਮਹਿਲਾ ਦੇ ਸੰਪਰਕ ਵਿਚ ਆਏ ਪਰਿਵਾਰ ਦੇ ਤਿੰਨ ਲੋਕ ਵੀ ਕੋਰੋਨਾ ਇਨਫੈਕਟਿਡ ਮਿਲੇ ਹਨ। ਸਾਰੇ ਹੋਮ ਕੁਆਰੰਟੀਨ ਹਨ। ਇਸ ਤੋਂ ਪਹਿਲਾਂ ਵੀ ਕੋਰੋਨਾ ਪਾਜ਼ੀਟਿਵ ਲੁਧਿਆਣਾ ਦੇ ਇਕ ਵਿਅਕਤੀ ਦੀ ਚੰਡੀਗੜ੍ਹ ਵਿਚ ਮੌਤ ਹੋ ਚੁੱਕੀ ਹੈ। ਮੋਹਾਲੀ ਵਿਚ ਵੀ ਦੋ ਕੋਰੋਨਾ ਪਾਜ਼ੀਟਿਵ ਮਰੀਜ਼ ਮਿਲੇ ਹਨ। ਇਨ੍ਹਾਂ ਵਿਚੋਂ ਇਕ 21 ਸਾਲ ਦੀ ਲੜਕੀ ਉੱਤਰ ਪ੍ਰਦੇਸ਼ ਤੋਂ ਮੋਹਾਲੀ ਆਪਣੇ ਰਿਸ਼ਤੇਦਾਰ ਦੇ ਇੱਥੇ ਮਿਲਣ ਆਈ ਹੋਈ ਸੀ। ਦੂਜਾ ਨੌਜਵਾਨ ਮੋਹਾਲੀ ਦਾ ਹੀ ਰਹਿਣ ਵਾਲਾ ਹੈ। ਮਾਨਸਾ ਜ਼ਿਲ੍ਹੇ ਵਿਚ ਵੀ ਦੋ ਮਰੀਜ਼ਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਸਿਹਤ ਵਿਭਾਗ ਨੇ ਐਡਵਾਇਜ਼ਰੀ ਜਾਰੀ ਕੀਤੀ ਹੈ। ਇਸ ਤਹਿਤ ਮਾਸਕ ਪਾਉਣ, ਸੈਨੇਟਾਈਜ਼ਰ ਇਸਤੇਮਾਲ ਕਰਨ ਅਤੇ ਇਨਫੈਕਸ਼ਨ ਤੋਂ ਬਚਾਅ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
ਵਧਣ ਲੱਗਾ Covid-19 ਦਾ ਖ਼ੌਫ, ਸੂਬੇ ’ਚ ਕੋਰੋਨਾ ਨਾਲ ਦੂਜੀ ਮੌਤ, ਚੰਡੀਗੜ੍ਹ ਦੇ ਜੀਐੱਮਸੀਐੱਚ ‘ਚ ਭਰਤੀ ਸੀ ਪੀੜਤ
