ਵਿਧਾਨ ਸਭਾ ‘ਚ ਪ੍ਰਤਾਪ ਬਾਜਵਾ ਤੇ ਅਮਨ ਅਰੋੜਾ ਵਿਚਾਲੇ ਤਿੱਖੀ ਬਹਿਸ, ਜਾਣੋ ਕਿਸ ਗੱਲ ਨੂੰ ਲੈ ਕੇ ਭਖਿਆ ਮਾਹੌਲ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ‘ਚ ਬਜਟ ਇਜਲਾਸ ਦੀ ਕਾਰਵਾਈ ਦੌਰਾਨ ਵਿਰੋਧੀ ਉਸ ਵੇਲੇ ਜ਼ਬਰਦਸਤ ਹੰਗਾਮਾ ਹੋ ਗਿਆ, ਜਦੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਰਕਾਰ ਨੂੰ ਮੈਡੀਕਲ ਕਾਲਜਾਂ ਦੇ ਮਾਮਲੇ ‘ਚ ਘੇਰਿਆ। ਉਨ੍ਹਾਂ ਕਿਹਾ ਕਿ ਸਾਡੇ ਵਲੋਂ ਸਰਕਾਰੀ ਮੈਡੀਕਲ ਕਾਲਜਾਂ ਦੀ ਗੱਲ ਕੀਤੀ ਗਈ ਹੈ, ਜਦੋਂ ਕਿ ਸਦਨ ‘ਚ ਜਵਾਬ ਸਾਨੂੰ ਪ੍ਰਾਈਵੇਟ ਮੈਡੀਕਲ ਕਾਲਜਾਂ ਦਾ ਮਿਲ ਰਿਹਾ ਹੈ। ਬਾਜਵਾ ਨੇ ਕਿਹਾ ਕਿ ਸਿਹਤ ਮੰਤਰੀ ਵਲੋਂ 16 ਮੈਡੀਕਲ ਕਾਲਜਾਂ ਦਾ ਐਲਾਨ ਕੀਤਾ ਗਿਆ ਸੀ, ਜਿਨ੍ਹਾਂ ‘ਚੋਂ ਅਜੇ ਤੱਕ ਇਕ ‘ਤੇ ਵੀ ਕੰਮ ਸ਼ੁਰੂ ਨਹੀਂ ਹੋ ਸਕਿਆ। ਇਨ੍ਹਾਂ ਕਾਲਜਾਂ ਦੀ ਤਾਂ ਲੋਕੇਸ਼ਨ ਵੀ ਨਹੀਂ ਦੱਸੀ ਗਈ।

ਅਮਨ ਅਰੋੜਾ ਕਿਉਂ ਬੋਲ ਰਹੇ ਹਨ?

 ‘ਆਪ’ ਆਗੂ ਅਮਨ ਅਰੋੜਾ ਵਲੋਂ ਇਸ ਮਾਮਲੇ ਸਬੰਧੀ ਕੀਤੀ ਦਖ਼ਲ-ਅੰਦਾਜ਼ੀ ‘ਤੇ ਬੋਲਦਿਆਂ ਬਾਜਵਾ ਨੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਅਮਨ ਅਰੋੜਾ ਕਿਉਂ ਬੋਲ ਰਹੇ ਹਨ, ਇਸ ਦਾ ਜਵਾਬ ਦੇਣ ਦਾ ਹੱਕ ਸਿਰਫ ਸਿਹਤ ਮੰਤਰੀ ਨੂੰ ਹੈ ਅਤੇ ਇਹ ਕਿਵੇਂ ਸਟੈਂਡ ਲੈ ਸਕਦੇ ਹਨ ਅਤੇ ਇਹ ਸਦਨ ਦੀ ਮਰਿਆਦਾ ਦੀ ਉਲੰਘਣਾ ਹੈ।

ਬਾਜਵਾ ਨੇ ਕਿਹਾ ਕਿ ਜੇਕਰ ਸਿਹਤ ਮੰਤਰੀ ਕੋਲੋਂ ਜਵਾਬ ਮੰਗਿਆ ਗਿਆ ਹੈ ਤਾਂ ਉਹ ਹੀ ਜਵਾਬ ਦੇਣ, ਜੇਕਰ ਉਹ ਜਵਾਬ ਨਹੀਂ ਦੇ ਸਕਦੇ ਤਾਂ ਉਨ੍ਹਾਂ ਦੀ ਥਾਂ ‘ਤੇ ਸਿਰਫ ਮੁੱਖ ਮੰਤਰੀ ਬੋਲ ਸਕਦੇ ਹਨ, ਕਿਸੇ ਹੋਰ ਨੂੰ ਬੋਲਣ ਦਾ ਕੋਈ ਹੱਕ ਨਹੀਂ ਹੈ। ਇਸ ‘ਤੇ ਸਦਨ ‘ਚ ਹੰਗਾਮਾ ਹੋ ਗਿਆ ਅਤੇ ਕਾਂਗਰਸੀ ਅਤੇ ‘ਆਪ’ ਆਗੂਆਂ ਵਿਚਾਲੇ ਤਿੱਖੀ ਬਹਿਸ ਹੋ ਗਈ

By Gurpreet Singh

Leave a Reply

Your email address will not be published. Required fields are marked *