ਨੈਸ਼ਨਲ ਟਾਈਮਜ਼ ਬਿਊਰੋ :- ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਮੰਦਰ ਵਿੱਚ ਇੱਕ ਲੜਕੀ ਵੱਲੋਂ ਪੰਜਾਬੀ ਗਾਣੇ ਉੱਤੇ ਵੀਡੀਓ ਬਣਾਈ ਗਈ ਸੀ, ਜਿਸ ਤੋਂ ਬਾਅਦ ਹਿੰਦੂ ਸਮਾਜ ਵੱਲੋਂ ਇਸ ਦਾ ਡੱਟ ਕੇ ਵਿਰੋਧ ਕੀਤਾ ਗਿਆ ਸੀ। ਵਿਰੋਧ ਹੋਣ ਤੋਂ ਬਾਅਦ ਅੱਜ ਉਸ ਲੜਕੀ ਵੱਲੋਂ ਮੰਦਰ ਪਹੁੰਚ ਕੇ ਸਮਾਜ ਕੋਲੋਂ ਮਾਫੀ ਮੰਗੀ ਗਈ ਅਤੇ ਕਿਹਾ ਕਿ ਅਗਲੇ ਵਕਤ ਇਸ ਤਰ੍ਹਾਂ ਦੀ ਗਲਤੀ ਨਹੀਂ ਹੋਵੇਗੀ।
ਅਸ਼ਨੀਲ ਮਹਾਰਾਜ ਨੇ ਦੱਸਿਆ ਕਿ ਉਸ ਲੜਕੀ ਨੇ ਦੁਰਗਿਆਣਾ ਮੰਦਰ ਵਿੱਚ ਪੰਜਾਬੀ ਗਾਣਾ ਲਾ ਕੇ ਵੀਡੀਓ ਬਣਾਈ ਸੀ, ਜਿਸ ਲਈ ਅੱਜ ਉਸ ਨੇ ਮਾਫੀ ਮੰਗੀ ਅਤੇ ਸਾਰੇ ਸਮਾਜ ਵੱਲੋਂ ਉਸ ਨੂੰ ਮਾਫ਼ ਵੀ ਕਰ ਦਿੱਤਾ ਗਿਆ। ਉਸ ਲੜਕੀ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਮੰਦਰ ਵਿੱਚ ਸਵੇਰੇ 8 ਵਜੇ ਤੋਂ 10 ਵਜੇ ਤੱਕ 7 ਦਿਨ ਸਾਫ਼ ਸਫਾਈ ਦਾ ਕੰਮ ਕਰੇ। ਇਹ ਕੰਮ ਉਸ ਨੂੰ ਸੇਵਾ ਦੇ ਤੌਰ ਤੇ ਕੀਤਾ ਜਾਣਾ ਹੈ ਅਤੇ ਇਸ ਨੂੰ ਸਜ਼ਾ ਨਾ ਸਮਝਿਆ ਜਾਵੇ।