ਪੰਜ ਤੱਤਾਂ ‘ਚ ਵਿਲੀਨ ਹੋਏ ਫਲਾਈਟ ਲੈਫਟੀਨੈਂਟ ਸਿਧਾਰਥ ਯਾਦਵ, ਪਿਤਾ ਨੇ ਦਿੱਤੀ ਅਗਨੀ

ਰੇਵਾੜੀ- ਹਰਿਆਣਾ ਦੇ ਰੇਵਾੜੀ ਦੇ ਸ਼ਹੀਦ ਫਲਾਈਟ ਲੈਫਟੀਨੈਂਟ ਸਿਧਾਰਥ ਯਾਦਵ ਨੂੰ ਅੱਜ ਯਾਨੀ ਕਿ ਸ਼ੁੱਕਰਵਾਰ ਨੂੰ ਸਰਕਾਰੀ ਸਨਮਾਨ ਨਾਲ ਅੰਤਿਮ ਵਿਦਾਈ ਦਿੱਤੀ ਗਈ ਹੈ। ਜੱਦੀ ਪਿੰਡ ਭਾਲਖੀ ਮਾਜਰਾ ਵਿਚ ਉਨ੍ਹਾਂ ਦੇ ਪਿਤਾ ਨੇ ਸ਼ਹੀਦ ਪੁੱਤ ਦੀ ਚਿਖਾ ਨੂੰ ਅਗਨੀ ਦਿੱਤੀ। ਸਿਧਾਰਥ ਦੀ ਮੰਗੇਤਰ ਵੀ ਸ਼ਮਸ਼ਾਨਘਾਟ ਪਹੁੰਚੀ ਅਤੇ ਰੋਂਦੇ ਹੋਏ ਕਹਿ ਰਹੀ ਸੀ ਕਿ ਇਕ ਵਾਰ ਮੈਨੂੰ ਉਸ ਦਾ ਮੂੰਹ ਵਿਖਾ ਦਿਓ। ਮੰਗੇਤਰ ਸਾਨੀਆ ਨੇ ਕਿਹਾ ਕਿ ਮੈਨੂੰ ਸਿਧਾਰਥ ‘ਤੇ ਮਾਣ ਹੈ। 

PunjabKesari

23 ਮਾਰਚ ਨੂੰ ਸਿਧਾਰਥ ਦੀ ਹੋਈ ਸੀ ਮੰਗਣੀ

ਦੱਸ ਦੇਈਏ ਕਿ ਭਾਰਤੀ ਹਵਾਈ ਫ਼ੌਜ ਦਾ ਜੈਗੁਆਰ ਲੜਾਕੂ ਜਹਾਜ਼ ਗੁਜਰਾਤ ਦੇ ਜਾਮਨਗਰ ‘ਚ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ‘ਚ ਰੇਵਾੜੀ ਦੇ ਫਲਾਈਟ ਲੈਫਟੀਨੈਂਟ ਸਿਧਾਰਥ ਯਾਦਵ ਸ਼ਹੀਦ ਹੋ ਗਏ। ਉਨ੍ਹਾਂ ਦੀ ਮੰਗਣੀ 23 ਮਾਰਚ ਨੂੰ ਹੋਈ ਸੀ ਅਤੇ ਪਰਿਵਾਰ 2 ਨਵੰਬਰ ਨੂੰ ਉਨ੍ਹਾਂ ਦੇ ਵਿਆਹ ਦੀਆਂ ਤਿਆਰੀਆਂ ‘ਚ ਰੁੱਝਿਆ ਹੋਇਆ ਸੀ। 2 ਅਪ੍ਰੈਲ ਨੂੰ ਜਹਾਜ਼ ਹਾਦਸੇ ਵਿਚ ਸਿਧਾਰਥ ਸ਼ਹੀਦ ਹੋ ਗਏ ਅਤੇ ਪਰਿਵਾਰ ਸਮੇਤ ਪੂਰਾ ਰੇਵਾੜੀ ਗਮ ਵਿਚ ਡੁੱਬ ਗਿਆ।

PunjabKesari

2 ਅਪ੍ਰੈਲ ਨੂੰ ਜਹਾਜ਼ ਹੋਇਆ ਸੀ ਕ੍ਰੈਸ਼

ਸਿਧਾਰਥ 2 ਅਪ੍ਰੈਲ ਦੀ ਰਾਤ ਨੂੰ ਆਪਣੇ ਸਾਥੀ ਮਨੋਜ ਕੁਮਾਰ ਸਿੰਘ ਨਾਲ ਜੈਗੁਆਰ ਜਹਾਜ਼ ਦੀ ਨਿਯਮਤ ਉਡਾਣ ‘ਤੇ ਸੀ। ਉਡਾਣ ਦੌਰਾਨ ਇਕ ਤਕਨੀਕੀ ਖਰਾਬੀ ਆ ਗਈ ਸੀ। ਬਹਾਦਰੀ ਦਿਖਾਉਂਦੇ ਹੋਏ ਸਿਧਾਰਥ ਨੇ ਪਹਿਲਾਂ ਆਪਣੇ ਸਾਥੀ ਨੂੰ ਸੁਰੱਖਿਅਤ ਬਚਾਇਆ ਅਤੇ ਫਿਰ ਜਹਾਜ਼ ਨੂੰ ਆਬਾਦੀ ਵਾਲੇ ਖੇਤਰ ਤੋਂ ਦੂਰ ਲਿਜਾਉਣ ਦੀ ਕੋਸ਼ਿਸ਼ ਕੀਤੀ। ਅੰਤ ‘ਚ ਉਹ ਸ਼ਹੀਦੀ ਪ੍ਰਾਪਤ ਕਰ ਗਏ।

PunjabKesari

2016 ‘ਚ NDA ‘ਚ ਹੋਈ ਸੀ ਚੋਣ

ਸ਼ਹੀਦ ਫਲਾਈਟ ਲੈਫਟੀਨੈਂਟ ਸਿਧਾਰਥ ਯਾਦਵ ਦੇ ਪਰਿਵਾਰ ਮੁਤਾਬਕ ਸਿਧਾਰਥ ਯਾਦਵ ਦੇ ਦਾਦਾ ਅਤੇ ਪਿਤਾ ਵੀ ਆਰਮੀ ਤੋਂ ਸੇਵਾਮੁਕਤ ਹੋਏ ਹਨ। ਸਿਧਾਰਥ ਨੇ ਵੀ 2016 ਵਿਚ NDA ਦੀ ਪ੍ਰੀਖਿਆ ਪਾਸ ਕੀਤੀ ਸੀ। ਇਸ ਤੋਂ ਬਾਅਦ ਤਿੰਨ ਸਾਲ ਦੀ ਟ੍ਰੇਨਿੰਗ ਮਗਰੋਂ ਉਨ੍ਹਾਂ ਨੇ ਬਤੌਰ ਫਾਈਟਰ ਪਾਇਲਟ ਏਅਰਫੋਰਸ ਜੁਆਇਨ ਕੀਤੀ ਸੀ। ਪਿਤਾ ਮੌਜੂਦਾ ਸਮੇਂ ਵਿਚ ਹਵਾਈ ਫੌਜ ਵਿਚੋਂ ਸੇਵਾਮੁਕਤ ਹੋਣ ਮਗਰੋਂ LIC ਵਿਚ ਨੌਕਰੀ ਕਰ ਰਹੇ ਹਨ। ਉੱਥੇ ਹੀ 23 ਮਾਰਚ ਨੂੰ ਮੰਗਣੀ ਮਗਰੋਂ ਪੂਰਾ ਪਰਿਵਾਰ ਸਿਧਾਰਥ ਦੇ ਵਿਆਹ ਦੀਆਂ ਤਿਆਰੀਆਂ ‘ਚ ਜੁਟਿਆ ਹੋਇਆ ਸੀ ਪਰ ਸ਼ਹੀਦ ਹੋਣ ਦੀ ਖ਼ਬਰ ਨਾਲ ਪੂਰਾ ਪਰਿਵਾਰ ਗਮ ਵਿਚ ਡੁੱਬ ਗਿਆ।

By Rajeev Sharma

Leave a Reply

Your email address will not be published. Required fields are marked *