ਵਿਦੇਸ਼ੀ ਧਰਤੀ ਨੇ ਖੋਹਿਆ ਮਾਪਿਆਂ ਦਾ ਪੁੱਤ, ਸੜਕ ਹਾਦਸੇ ‘ਚ ਗਈ ਜਾਨ

ਤਰਨਤਾਰਨ – ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਪਿੰਡ ਭਰੋਵਾਲ ਦੇ ਵਸਨੀਕ 34 ਸਾਲਾ ਨੌਜਵਾਨ ਦੀ ਨਿਊਜ਼ੀਲੈਂਡ ‘ਚ ਕਾਰ ਹਾਦਸਾ ਦੌਰਾਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਮੁੰਡਾ ਸ਼ੁਭਕਰਮਨ ਸਿੰਘ ਵਿਆਹਿਆ ਹੋਇਆ ਹੈ ਜਿਸ ਦਾ ਇਕ ਛੋਟਾ ਬੱਚਾ ਵੀ ਹੈ। ਉਨ੍ਹਾਂ ਕਿਹਾ ਸ਼ੁਭਕਰਮਨ ਸਿੰਘ ਕਰੀਬ 15 ਸਾਲ ਪਹਿਲਾਂ ਹੀ ਨਿਊਜ਼ੀਲੈਂਡ ਗਿਆ ਸੀ ਅਤੇ ਉੱਥੇ ਦੀ ਸਿਟੀਜ਼ਨਸ਼ਿੱਪ ਵੀ ਸੀ।

ਪੁਲਸ ਵੱਲੋਂ ਉਨ੍ਹਾਂ ਨੂੰ ਸੂਚਨਾ ਦਿੱਤੀ ਗਈ ਕਿ ਉਸ ਦੇ ਮੁੰਡੇ ਦੀ ਕਾਰ ਹਾਦਸੇ ‘ਚ ਮੌਤ ਹੋ ਗਈ ਜਦਕਿ ਪੋਤਰਾ ਜ਼ਖ਼ਮੀ ਵੀ ਹੈ ਜਿਸ ਨੂੰ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮੇਰਾ ਪੁੱਤਰ ਘਰੋਂ ਆਪਣੇ ਛੋਟੇ ਬੇਟੇ ਨਾਲ ਬਾਜ਼ਾਰ ਜਾ ਰਿਹਾ ਸੀ, ਕੁਝ ਹੀ ਦੂਰੀ ‘ਤੇ ਕਾਰ ਨਾਲ ਹਾਦਸਾ ਵਾਪਰ ਗਿਆ ਜਿਸਦੇ ਚਲਦਿਆਂ ਸ਼ੁਭਕਰਮਨ ਦੀ ਮੌਕੇ ‘ਤੇ ਮੌਤ ਹੋ ਗਈ ਪਰ ਕਾਰ ਸਵਾਰ ਆਪਣੀ ਕਾਰ ਛੱਡ ਕੇ ਫਰਾਰ ਹੋ ਗਿਆ।

By Rajeev Sharma

Leave a Reply

Your email address will not be published. Required fields are marked *