ਜੰਗਲਾਤ ਵਿਭਾਗ ਨੇ ਛੱਤਬੀੜ ਚਿੜੀਆਘਰ ’ਚ ਜਾਨਵਰਾਂ ਨੂੰ ਠੰਡ ਤੋਂ ਬਚਾਉਣ ਲਈ ਕੀਤੇ ਵਿਸ਼ੇਸ਼ ਪ੍ਰਬੰਧ

ਨੈਸ਼ਨਲ ਟਾਈਮਜ਼ ਬਿਊਰੋ :- ਸਰਦੀਆਂ ਦੀ ਆਮਦ ਅਤੇ ਖ਼ਰਾਬ ਮੌਸਮ ਦੇ ਮੱਦੇਨਜ਼ਰ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਅਗਵਾਈ ਹੇਠ ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਸੰਭਾਲ ਵਿਭਾਗ ਨੇ ਛੱਤਬੀੜ ਦੇ ਮਹਿੰਦਰ ਚੌਧਰੀ ਜ਼ੂਆਲੋਜੀਕਲ ਪਾਰਕ ਵਿਚ ਜਾਨਵਰਾਂ ਲਈ ਇਕ ਸਾਫ਼ ਅਤੇ ਸੁਰੱਖਿਅਤ ਵਾਤਾਵਰਣ ਯਕੀਨੀ ਬਣਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਕਟਾਰੂਚੱਕ ਨੇ ਦੱਸਿਆ ਕਿ ਮਾਸਾਹਾਰੀ ਜਾਨਵਰਾਂ ਲਈ ਸ਼ੈਲਟਰਾਂ ਵਿਚ ਹੀਟਰ ਅਤੇ ਹੀਟ ਕਨਵੈਕਟਰ ਲਗਾਏ ਗਏ ਹਨ। ਸ਼ਾਕਾਹਾਰੀ ਜਾਨਵਰਾਂ ਦੇ ਵਾੜਿਆਂ ਨੂੰ ਤਰਪਾਲ ਨਾਲ ਢਕਣ ਦਾ ਇੰਤਜ਼ਾਮ ਕੀਤਾ ਗਿਆ ਹੈ।

ਸਾਰੇ ਪੰਛੀਆਂ ਦੇ ਪਿੰਜਰਿਆਂ ਨੂੰ ਫਾਈਬਰ, ਜੂਟ ਮੈਟ ਅਤੇ ਪੋਲੀਥੀਲ ਸ਼ੀਟਾਂ ਨਾਲ ਢਕਿਆ ਗਿਆ ਹੈ। ਪੰਛੀਆਂ ਦੇ ਆਲ੍ਹਣੇ ਗਰਮ ਰੱਖਣ ਲਈ ਤੂੜੀ ਅਤੇ ਚੌਲਾਂ ਦੇ ਛਿਲਕਿਆਂ ਨੂੰ ਬਿਸਤਰੇ ਵਜੋਂ ਵਰਤਿਆ ਜਾਂਦਾ ਹੈ। ਸੱਪਾਂ ਦੀਆਂ ਖੁੱਡਾਂ ਵਿਚ ਆਇਲ ਫਿਨ ਹੀਟਰ ਲਗਾਏ ਗਏ ਹਨ। ਕੱਛੂਆਂ ਲਈ ਵਿਸ਼ੇਸ਼ ਐਕੁਏਰੀਅਮ ਵਾਟਰ ਹੀਟਰ ਲਗਾਏ ਗਏ ਹਨ

By Gurpreet Singh

Leave a Reply

Your email address will not be published. Required fields are marked *