ਗੁਰਪ੍ਰੀਤ ਸਿੰਘ :- ਕਾਂਗਰਸ ਹਾਈਕਮਾਨ ਵੱਲੋਂ ਸੂਬਾ ਪ੍ਰਧਾਨ ਨਾ ਬਦਲੇ ਜਾਣ ਮਗਰੋਂ ਪਾਰਟੀ ਵਿਚ ਹਲਚਲ ਹੁੰਦੀ ਨਜ਼ਰ ਆ ਰਹੀ ਹੈ। ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ ਵੱਲੋਂ ਮੋਰਿੰਡਾ ‘ਚ ਅੱਜ 11 ਵਜੇ ਅਹਿਮ ਬੈਠਕ ਸੱਦੀ ਗਈ ਹੈ ਤੇ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਇਸ ਮੀਟਿੰਗ ਵਿਚ ਕਈਂ ਸਾਂਸਦ,ਵਿਧਾਇਕ ਤੇ ਹਲਕਾ ਇੰਚਾਰਜ ਹੋ ਸ਼ਾਮਲ ਸਕਦੇ ਹਨ। ਮੋਰਿੰਡਾ ਵਿਚ 11 ਵਜੇ ਸਾਬਕਾ ਸੀਐੱਮ ਚੰਨੀ ਦੇ ਘਰ ਇਹ ਅਹਿਮ ਬੈਠਕ ਹੋਵੇਗੀ।
ਹਾਈਕਮਾਨ ਨੇ ਸੂਬਾ ਪ੍ਰਧਾਨ ਨਹੀਂ ਬਦਲਿਆ ਹੈ ਤੇ ਰਾਜਾ ਵੜਿੰਗ ਨੂੰ ਪੰਜਾਬ ਪ੍ਰਧਾਨ ਬਰਕਰਾਰ ਰੱਖਦੇ ਹੋਏ ਹਾਈਕਮਾਨ ਨੇ ਚਰਨਜੀਤ ਸਿੰਘ ਚੰਨੀ ਨੂੰ ਪ੍ਰਚਾਰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ ਜਿਸ ਤੋਂ ਚਰਨਜੀਤ ਸਿੰਘ ਚੰਨੀ ਨਾਰਾਜ਼ ਨਜ਼ਰ ਆ ਰਹੇ ਹਨ। ਆਲ ਇੰਡੀਆ ਕਾਂਗਰਸ ਵੱਲੋਂ ਲੰਬੀ ਉਡੀਕ ਤੋਂ ਬਾਅਦ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਵਿਚ ਬਿਨਾਂ ਕੋਈ ਫੇਰਬਦਲ ਕੀਤੇ ਆਗਾਮੀ ਵਿਧਾਨ ਸਭਾ ਚੋਣਾਂ ਲਈ 4 ਪ੍ਰਮੁੱਖ ਕਮੇਟੀਆਂ ਦਾ ਐਲਾਨ ਕੀਤਾ ਪਰ ਪਾਰਟੀ ਦੇ ਕੁਝ ਵੱਡੇ ਆਗੂਆਂ ਵੱਲੋਂ ਇਸ ਫੈਸਲੇ ‘ਤੇ ਚੁੱਪ ਕੁਝ ਹੋਰ ਹੀ ਸੰਕੇਤ ਦੇ ਰਹੀ ਹੈ। P
ਇਹ ਵੀ ਪੜ੍ਹੋ : ਪਟਿਆਲਾ ‘ਚ ਪ੍ਰਾਪਰਟੀ ਡੀਲਰ ਦੇ ਦਫਤਰ ‘ਤੇ ਫਾ/ਇਰਿੰਗ ਕਰਨ ਵਾਲਿਆਂ ਦਾ ਹੋਇਆ ਐ.ਨਕਾਊਂਟ/ਰ!
ਦੱਸ ਦੇਈਏ ਕਿ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਨਾ ਕੀਤੇ ਜਾਣ ‘ਤੇ ਸਾਬਕਾ CM ਚੰਨੀ ਨਾਰਾਜ਼ ਦਿਖਾਈ ਦੇ ਰਹੇ ਹਨ ਤੇ ਇਸੇ ਕਰਕੇ ਹਾਈਕਮਾਨ ਵੱਲੋਂ ਉਨ੍ਹਾਂ ਨੂੰ ਪ੍ਰਚਾਰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ ‘ਤੇ ਪਾਰਟੀ ਦਾ ਧੰਨਵਾਦ ਵੀ ਨਹੀਂ ਕੀਤਾ ਗਿਆ। ਸਿਰਫ ਚੰਨੀ ਹੀ ਨਹੀਂ ਸਗੋਂ ਪੂਰੇ ਧੜੇ ਨੇ ਹਾਈਕਮਾਨ ਦੇ ਇਸ ਫੈਸਲੇ ਨੂੰ ਰੱਦ ਕੀਤਾ। ਮਿਲੀ ਜਾਣਕਾਰੀ ਮੁਤਾਬਕ ਮੀਟਿੰਗ ਵਿਚ 2-3 ਸਾਂਸਦ ਮੈਂਬਰ, 10 ਤੋਂ 12 ਵਿਧਾਇਕ ਤੇ ਲਗਭਗ 40 ਹਲਕਾ ਇੰਚਾਰਜਾਂ ਦੇ ਸ਼ਾਮਲ ਹੋਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ। ਚੰਨੀ ਉਨ੍ਹਾਂ ਆਗੂਆਂ ਨਾਲ ਸਲਾਹ-ਮਸ਼ਵਰਾ ਕਰਨ ਮਗਰੋਂ ਵੱਡਾ ਫੈਸਲਾ ਲੈਣਗੇ, ਜੋ ਉਨ੍ਹਾਂ ਦਾ ਸਮਰਥਨ ਕਰਦੇ ਹਨ। ਇਸ ਤੋਂ ਸਾਫ ਹੁੰਦਾ ਹੈ ਕਿ ਪੰਜਾਬ ਕਾਂਗਰਸ ਵਿਚ ਵੱਡੀ ਉਥਲ-ਪੁਥਲ ਹੋ ਰਹੀ ਹੈ। ਜਿਸ ਕਰਕੇ ਪੰਜਾਬ ਕਾਂਗਰਸ ਵਿਚ ਵੱਡੇ ਫੇਰਬਦਲ ਮਗਰੋਂ ਚੰਨੀ ਵੱਲੋਂ ਅਹਿਮ ਬੈਠਕ ਸੱਦੀ ਗਈ।
