ਨੈਸ਼ਨਲ ਟਾਈਮਜ਼ ਬਿਊਰੋ :- ਜੰਮੂ-ਕਸ਼ਮੀਰ ਦੇ ਪੂਰਵ ਰਾਜਪਾਲ ਸਤਿਆਪਾਲ ਮਲਿਕ ਦਾ ਮੰਗਲਵਾਰ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਨੇ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ‘ਚ ਆਪਣੇ ਅਖੀਰਲੇ ਸਾਹ ਲਏ। ਓਹਨਾਂ ਦੀ ਉਮਰ 79 ਸਾਲ ਸੀ। ਮਲਿਕ ਪਿਛਲੇ ਕਈ ਮਹੀਨਿਆਂ ਤੋਂ ਗੰਭੀਰ ਸਿਹਤ ਸਮੱਸਿਆਵਾਂ ਨਾਲ ਘਿਰੇ ਹੋਏ ਸਨ।
ਡਾਕਟਰੀ ਰਿਪੋਰਟਾਂ ਮੁਤਾਬਕ ਉਨ੍ਹਾਂ ਨੂੰ ਕਿਡਨੀ ਫੇਲਿਅਰ ਅਤੇ ਯੂਰੀਨਰੀ ਟ੍ਰੈਕਟ ਇੰਫੈਕਸ਼ਨ ਵਰਗੀਆਂ ਬਿਮਾਰੀਆਂ ਹੋ ਗਈਆਂ ਸਨ, ਜਿਸ ਕਾਰਨ ਹਾਲਤ ਨਾਜ਼ੁਕ ਬਣੀ ਰਹੀ। ਇਲਾਜ ਦੌਰਾਨ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਨਹੀਂ ਆਇਆ।ਸਤਿਆਪਾਲ ਮਲਿਕ ਦਾ ਰਾਜਨੀਤਿਕ ਜੀਵਨ ਲੰਮਾ ਅਤੇ ਸਰਗਰਮ ਰਿਹਾ। ਉਨ੍ਹਾਂ ਨੇ ਜੰਮੂ-ਕਸ਼ਮੀਰ ਦੇ ਇਤਿਹਾਸਕ ਦੌਰਾਨ ਰਾਜਪਾਲ ਵਜੋਂ ਜ਼ਿੰਮੇਦਾਰੀਆਂ ਨਿਭਾਈਆਂ, ਜਦੋਂ ਰਾਜ ‘ਚ ਧਾਰਾ 370 ਰੱਦ ਕੀਤੀ ਗਈ। ਇਸ ਤੋਂ ਇਲਾਵਾ ਉਹ ਗੋਆ, ਮਣੀਪੁਰ, ਬਿਹਾਰ ਅਤੇ ਮਹਾਰਾਸ਼ਟਰ ਵਰਗੇ ਰਾਜਾਂ ਦੇ ਵੀ ਰਾਜਪਾਲ ਰਹੇ।ਉਨ੍ਹਾਂ ਦੇ ਚਲੇ ਜਾਣ ‘ਤੇ ਰਾਜਨੀਤਿਕ ਅਤੇ ਸਮਾਜਿਕ ਪੱਧਰ ‘ਤੇ ਦੁੱਖ ਦੀ ਲਹਿਰ ਹੈ। ਕਈ ਪ੍ਰਮੁੱਖ ਆਗੂਆਂ ਨੇ ਉਨ੍ਹਾਂ ਦੀ ਮੌਤ ‘ਤੇ ਸ਼ੋਕ ਪ੍ਰਗਟਾਇਆ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ।