ਅਮਰੀਕਾ ਤੋਂ ਗੁਪਤ ਤਰੀਕੇ ਨਾਲ ਚੌਥਾ ਸਮੂਹ ਡਿਪੋਰਟ: ਦਿੱਲੀ ਪਹੁੰਚੀ ਉਡਾਣ, ਚਾਰ ਪੰਜਾਬੀਆਂ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੇ ਕੀਤਾ ਸ਼ਿਫਟ ਕੀਤਾ

ਨੇਸ਼ਨਲ ਟਾਈਮਜ਼ ਬਿਊਰੋ :- ਅਮਰੀਕਾ ਵਿੱਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ, ਭਾਰਤੀਆਂ ਦਾ ਚੌਥਾ ਜੱਥਾ 23 ਫਰਵਰੀ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਗੁਪਤ ਰੂਪ ਵਿੱਚ ਪਹੁੰਚਿਆ। ਜਿੱਥੋਂ ਚਾਰਾਂ ਨੂੰ ਇੰਡੀਗੋ ਫਲਾਈਟ ਰਾਹੀਂ ਅੰਮ੍ਰਿਤਸਰ ਭੇਜਿਆ ਗਿਆ। ਇਸ ਵਿੱਚ ਮੌਜੂਦ ਚਾਰੇ ਯਾਤਰੀ ਪੰਜਾਬ ਤੋਂ ਹਨ। ਇਨ੍ਹਾਂ ਵਿੱਚੋਂ 2 ਯਾਤਰੀ ਬਟਾਲਾ ਤੋਂ, ਇੱਕ ਪਟਿਆਲਾ ਤੋਂ ਅਤੇ ਇੱਕ ਜਲੰਧਰ ਤੋਂ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਫਿਲਹਾਲ ਇਨ੍ਹਾਂ ਚਾਰਾਂ ਯਾਤਰੀਆਂ ਨੂੰ ਪੰਜਾਬ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ। ਪੁੱਛਗਿੱਛ ਤੋਂ ਬਾਅਦ, ਪੰਜਾਬ ਪੁਲਿਸ ਇਨ੍ਹਾਂ ਨੌਜਵਾਨਾਂ ਨੂੰ ਉਨ੍ਹਾਂ ਦੇ ਘਰ ਛੱਡ ਦੇਵੇਗੀ, ਦੱਸਿਆ ਜਾ ਰਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੁਕਮਾਂ ‘ਤੇ ਦੇਸ਼ ਦੇ 18 ਹਜ਼ਾਰ ਲੋਕਾਂ ਨੂੰ ਭਾਰਤ ਭੇਜਿਆ ਜਾਵੇਗਾ, ਜਿਨ੍ਹਾਂ ਵਿੱਚੋਂ ਲਗਭਗ 5 ਹਜ਼ਾਰ ਲੋਕ ਹਰਿਆਣਾ ਤੋਂ ਹਨ। ਪਿਛਲੇ ਤਿੰਨ ਸਮੂਹਾਂ ਵਿੱਚ ਕੁੱਲ 336 ਭਾਰਤੀਆਂ ਨੂੰ ਡਿਪੋਰਟ ਕੀਤੇ ਗਏ ਹਨ।

ਚਾਰੋ ਯਾਤਰੀਆਂ ਬਾਰੇ ਜਾਣੋ

1. ਜਤਿੰਦਰ ਸਿੰਘ ਵਾਸੀ ਪਿੰਡ ਕਾਂਸੂਹਾ ਕਲਾਂ, ਪਟਿਆਲਾ, ਜਤਿੰਦਰ ਨੂੰ ਦਿੱਲੀ ਤੋਂ ਗੁਆਨਾ ਭੇਜਿਆ ਗਿਆ, ਉੱਥੋਂ ਬ੍ਰਾਜ਼ੀਲ, ਤਨਾਮਾ, ਕੋਸਟਾ ਰੀਕਾ ਅਤੇ ਮੈਕਸੀਕੋ ਰਾਹੀਂ ਅਮਰੀਕਾ, ਜੇ-ਟ੍ਰੈਵਲਰ, ਨੀਲ ਭਵਨ, ਪਟਿਆਲਾ ਦੇ ਜੋਬਨਜੀਤ ਸਿੰਘ ਨੇ ਉਸ ਤੋਂ 52 ਲੱਖ ਰੁਪਏ ਲੈ ਕੇ ਭੇਜਿਆ।

2. ਮਨਿੰਦਰ ਸਿੰਘ – ਚਾਂਦਪੁਰਾ, ਜਲੰਧਰ ਦਾ ਨਿਵਾਸੀ, ਮਨਿੰਦਰ ਨੇ ਗੋਲਡੀ ਨਾਮਕ ਦਿੱਲੀ ਦੇ ਏਜੰਟ ਤੋਂ 42 ਲੱਖ ਰੁਪਏ ਲਏ ਸਨ ਅਤੇ ਉਸਨੂੰ ਦਿੱਲੀ, ਸਪੇਨ, ਅਲ ਸਲਵਾਡੋਰ ਅਤੇ ਮੈਕਸੀਕੋ ਰਾਹੀਂ ਅਮਰੀਕਾ ਭੇਜਿਆ ਸੀ।

3. ਹਰਪ੍ਰੀਤ ਸਿੰਘ – ਕਾਦੀਆਂ, ਬਟਾਲਾ, ਗੁਰਦਾਸਪੁਰ ਦਾ ਨਿਵਾਸੀ। ਹਰਪ੍ਰੀਤ ਸਿੰਘ ਨੂੰ ਬਟਾਲਾ ਦੇ ਖਾਨ ਪਿਆਰਾ ਦੇ ਵਸਨੀਕ ਮਲਕੀਤ ਸਿੰਘ ਨੇ 38 ਲੱਖ ਰੁਪਏ ਲੈ ਕੇ ਦਿੱਲੀ, ਮੁੰਬਈ, ਐਮਸਟਰਡਮ, ਨੀਦਰਲੈਂਡ, ਸੂਰੀਨਾਮ, ਗੁਆਨਾ, ਬ੍ਰਾਜ਼ੀਲ, ਪੇਰੂ, ਇਕਵਾਡੋਰ, ਕੋਲੰਬੀਆ, ਪਨਾਮਾ ਅਤੇ ਮੈਕਸੀਕੋ ਰਾਹੀਂ ਅਮਰੀਕਾ ਭੇਜਿਆ ਸੀ।

4. ਜੁਗਰਾਜ ਸਿੰਘ ਵਾਸੀ ਚੌਧਰੀਪੁਰ, ਬਟਾਲਾ, ਗੁਰਦਾਸਪੁਰ। ਜੁਗਰਾਜ ਨੂੰ ਬਟਾਲਾ ਦੇ ਖਾਨ ਪਿਆਰਾ ਦੇ ਵਸਨੀਕ ਮਲਕੀਤ ਸਿੰਘ ਨੇ ਦਿੱਲੀ, ਮੁੰਬਈ, ਐਮਸਟਰਡਮ, ਨੀਦਰਲੈਂਡ, ਸੂਰੀਨਾਮ, ਗੁਆਨਾ, ਬ੍ਰਾਜ਼ੀਲ, ਪੇਰੂ, ਇਕਵਾਡੋਰ, ਕੋਲੰਬੀਆ, ਪਨਾਮਾ ਅਤੇ ਮੈਕਸੀਕੋ ਤੋਂ 38 ਲੱਖ ਰੁਪਏ ਲੈ ਕੇ ਅਮਰੀਕਾ ਭੇਜਿਆ ਸੀ।

By Gurpreet Singh

Leave a Reply

Your email address will not be published. Required fields are marked *