ਫਰਾਂਸੀਸੀ ਕੰਪਨੀ ‘ਵੰਦੇ ਭਾਰਤ’ ਟ੍ਰੇਨਾਂ ’ਚ ਪਰੋਸੇਗੀ ਖਾਣਾ, ਗੁਣਵੱਤਾ ਸੁਧਾਰਨ ਲਈ ਨਵਾਂ ਪ੍ਰਾਜੈਕਟ ਸ਼ੁਰੂ

ਨੈਸ਼ਨਲ ਟਾਈਮਜ਼ ਬਿਊਰੋ :- ਰੇਲਵੇ ਵਿਭਾਗ ਵੱਲੋਂ ‘ਵੰਦੇ ਭਾਰਤ’ ਟਰੇਨਾਂ ’ਚ ਭੋਜਨ ਦੀ ਗੁਣਵੱਤਾ ਸੁਧਾਰਨ ਲਈ ਮਹੱਤਵਪੂਰਨ ਕਦਮ ਚੁੱਕੇ ਜਾ ਰਹੇ ਹਨ, ਜਿਸ ਤਹਿਤ ਵਿਭਾਗ ‘ਵੰਦੇ ਭਾਰਤ’ ਟਰੇਨਾਂ ਤੋਂ ਇਲਾਵਾ ਵੀ. ਆਈ. ਪੀ. ਟਰੇਨਾਂ ’ਚ ਭੋਜਨ ਪਰੋਸਣ ਦੀ ਜ਼ਿੰਮੇਵਾਰੀ ਵਿਦੇਸ਼ੀ ਕਾਰਪੋਰੇਟ ਕੰਪਨੀਆਂ ਨੂੰ ਦੇਣ ਦੀ ਤਿਆਰੀ ਕਰ ਰਿਹਾ ਹੈ, ਜਿਸ ਲਈ ਇਕ ਪ੍ਰਾਜੈਕਟ ਦੇ ਤੌਰ ’ਤੇ ਇਸ ਨੂੰ ਨਾਗਪੁਰ-ਸਿਕੰਦਰਾਬਾਦ ‘ਵੰਦੇ ਭਾਰਤ’ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ।

ਪ੍ਰਾਜੈਕਟ ਦੀ ਸਫਲਤਾ ਅਤੇ ਯਾਤਰੀਆਂ ਦੇ ਫੀਡਬੈਕ ਦੇ ਆਧਾਰ ’ਤੇ ਇਸ ਨੂੰ 136 ਹੋਰ ‘ਵੰਦੇ ਭਾਰਤ’ ਟਰੇਨਾਂ ’ਚ ਸ਼ੁਰੂ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਇਸ ਪ੍ਰਾਜੈਕਟ ਤਹਿਤ ਵਿਭਾਗ ਨੇ ਫ੍ਰਾਂਸ ਦੀ ‘ਐਲੀਅਰ ਕੈਟਰਿੰਗ’ ਕੰਪਨੀ ਨੂੰ ਜ਼ਿੰਮੇਵਾਰੀ ਦਿੱਤੀ ਹੈ, ਜਿਸ ਦਾ ਕੈਟਰਿੰਗ ਖੇਤਰ ’ਚ ਇਕ ਵਿਸ਼ੇਸ਼ ਸਥਾਨ ਹੈ, ਜੋ 10 ਵੱਡੇ ਦੇਸ਼ਾਂ ’ਚ ਆਪਣਾ ਕੈਟਰਿੰਗ ਕੰਮ ਕਰ ਰਹੀ ਹੈ। ਇਸ ਪ੍ਰਾਜੈਕਟ ਕਾਰਨ ਕੰਪਨੀ ਇਸ ਟਰੇਨ ’ਚ ਸ਼ਾਮ ਦੀ ਚਾਹ ਅਤੇ ਰਾਤ ਦਾ ਖਾਣਾ ਪਰੋਸੇਗੀ ਪਰ ਇਸ ਲਈ ਯਾਤਰੀਆਂ ਤੋਂ ਕੋਈ ਵਾਧੂ ਚਾਰਜ ਨਹੀਂ ਲਿਆ ਜਾਵੇਗਾ। ਪਹਿਲੀ ਵਾਰ ਵਿਭਾਗ ਗੁਣਵੱਤਾ ਨੂੰ ਦੇਖਦੇ ਹੋਏ ਕਿਸੇ ਵਿਦੇਸ਼ੀ ਕੰਪਨੀ ਦੀਆਂ ਸੇਵਾਵਾਂ ਲੈ ਰਿਹਾ ਹੈ।

ਅਧਿਕਾਰੀਆਂ ਅਨੁਸਾਰ ਇਨ੍ਹਾਂ ਸੈਮੀ-ਹਾਈ ਸਪੀਡ ਟਰੇਨਾਂ ’ਚ ਖਾਣੇ ਬਾਰੇ ਮਿਲੀਆਂ ਸ਼ਿਕਾਇਤਾਂ ਦੇ ਸਬੰਧ ’ਚ ਕਈ ਬਦਲਾਅ ਕੀਤੇ ਗਏ ਹਨ ਪਰ ਫਿਰ ਵੀ ਸ਼ਿਕਾਇਤਾਂ ਘੱਟ ਨਹੀਂ ਹੋ ਰਹੀਆਂ ਹਨ, ਜਿਸ ਲਈ ਰੇਲਵੇ ਬੋਰਡ ਵੱਲੋਂ ਇਕ ਕਮੇਟੀ ਬਣਾਈ ਗਈ ਸੀ, ਜਿਸ ਨੇ ਇਸ ਪ੍ਰਾਜੈਕਟ ’ਤੇ ਕੰਮ ਕਰਨ ਤੋਂ ਬਾਅਦ ਹੀ ਇਸ ਪ੍ਰਾਜੈਕਟ ਨੂੰ ਸ਼ੁਰੂ ਕੀਤਾ

By Rajeev Sharma

Leave a Reply

Your email address will not be published. Required fields are marked *