ਰਾਤੋ-ਰਾਤ ਮਹਿੰਗਾ ਹੋਇਆ Gold-Silver, 20 ਹਜ਼ਾਰ ਰੁਪਏ ਤੱਕ ਵਧੀਆਂ ਕੀਮਤਾਂ

ਦੇਸ਼ ਭਰ ‘ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਭਾਰੀ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਕੀਮਤਾਂ ਵਿਚ ਹੋ ਰਹੇ ਲਗਾਤਾਰ ਵਾਧੇ ਦੇ ਕਾਰਨ ਸੋਨੇ-ਚਾਂਦੀ ਦੇ ਗਹਿਣੇ ਖਰੀਦਣ ਵਾਲੇ ਲੋਕਾਂ ਨੂੰ ਵੱਡਾ ਝਟਕਾ ਲੱਗਦਾ ਹੈ। ਮੰਗਲਵਾਰ ਨੂੰ ਮਲਟੀ ਕਮੋਡਿਟੀ ਐਕਸਚੇਂਜ (MCX) ‘ਤੇ ਕਾਰੋਬਾਰ ਸ਼ੁਰੂ ਹੁੰਦੇ ਹੀ ਦੋਵੇਂ ਕੀਮਤੀ ਧਾਤਾਂ ਆਪਣੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ (ਲਾਈਫ ਟਾਈਮ ਹਾਈ) ‘ਤੇ ਪਹੁੰਚ ਗਈਆਂ।  ਖ਼ਬਰ ਲਿਖੇ ਜਾਣ ਤੱਕ MCX ‘ਤੇ ਸੋਨੇ ਦੀ ਕੀਮਤ ਵਿਚ 1.51% ਦਾ ਵਾਧਾ ਹੋਇਆ, ਜਿਸ ਨਾਲ ਸੋਨਾ 3 ਹਜ਼ਾਰ ਰੁਪਏ ਮਹਿੰਗਾ ਹੋ ਗਿਆ। ਜਦਕਿ ਚਾਂਦੀ 19,441.00 (5.46%) ਮਹਿੰਗੀ ਹੋ ਗਈ ਹੈ।  

ਸੋਨੇ-ਚਾਂਦੀ ਦੀਆਂ ਕੀਮਤਾਂ
ਸੋਨੇ ਦੀਆਂ ਕੀਮਤਾਂ ਨੇ ਵੀ ਅਸਮਾਨ ਨੂੰ ਛੂਹ ਲਿਆ ਹੈ। ਰਾਤੋ-ਰਾਤ ਕੀਮਤਾਂ ਵਿਚ ਵਾਧਾ ਹੋਣ ਨਾਲ ਸੋਨੇ ਦੀ ਕੀਮਤ 1.60.000 ਤੋਂ ਵੱਧ ਹੋ ਗਈ ਹੈ। ਚਾਂਦੀ ਦੀਆਂ ਕੀਮਤਾਂ ‘ਚ 20,000 ਰੁਪਏ ਦਾ ਵਾਧਾ ਹੋਇਆ ਹੈ, ਜਿਸ ਨਾਲ ਚਾਂਦੀ ਦੀ ਕੀਮਤ 3,75,000 ਪ੍ਰਤੀ ਕਿਲੋ ਤੋਂ ਵੱਧ ਹੋ ਗਈ ਹੈ। 

ਦੱਸ ਦੇਈਏ ਕਿ ਕੀਮਤਾਂ ‘ਚ ਇਸ ਭਾਰੀ ਉਛਾਲ ਦੇ ਪਿੱਛੇ ਕਈ ਗਲੋਬਲ ਕਾਰਨ ਹਨ। ਅਮਰੀਕੀ ਡਾਲਰ ‘ਚ ਕਮਜ਼ੋਰੀ ਅਤੇ ਵਿਆਜ ਦਰਾਂ ‘ਚ ਕਟੌਤੀ ਦੀ ਉਮੀਦ ਨੇ ਸੋਨੇ-ਚਾਂਦੀ ਨੂੰ ਮਜ਼ਬੂਤੀ ਦਿੱਤੀ ਹੈ। 

By Rajeev Sharma

Leave a Reply

Your email address will not be published. Required fields are marked *