ਹੱਦੋ ਪਾਰ ਹੋਏ ਸੋਨੇ-ਚਾਂਦੀ ਦੇ ਰੇਟ, 1.31 ਲੱਖ ਰੁਪਏ ਹੋਈ ਅੱਜ ਦੀ ਕੀਮਤ, ਜਾਣੋ ਚਾਂਦੀ ਦਾ ਭਾਅ

ਨੈਸ਼ਨਲ ਟਾਈਮਜ਼ ਬਿਊਰੋ :- ਤਿਉਹਾਰਾਂ ਦੇ ਦਿਨ ਸ਼ੁਰੂ ਹਨ, ਜਿਸ ਨੂੰ ਲੈ ਕੇ ਬਾਜ਼ਾਰਾਂ ਵਿਚ ਕਈ ਚੀਜ਼ਾਂ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ। ਧਨਤੇਰਸ ਤੇ ਦੀਵਾਲੀ ਤੋਂ ਪਹਿਲਾਂ ਸੋਨੇ-ਚਾਂਦੀ ਦੇ ਗਹਿਣ ਖਰੀਦਣ ਵਾਲਿਆਂ ਨੂੰ ਹੁਣ ਹੋਰ ਵੀ ਵੱਡਾ ਝਟਕਾ ਲੱਗਣ ਵਾਲਾ ਹੈ, ਕਿਉਂਕਿ ਸੋਨੇ-ਚਾਂਦੀ ਦੀਆਂ ਕੀਮਤਾਂ ਵਿਚ ਰੋਜ਼ਾਨਾਂ ਦੀ ਤਰ੍ਹਾਂ ਅੱਜ ਵੀ ਵਾਧਾ ਹੋਇਆ ਹੈ। MCX ਦੇ ਮੁਤਾਬਕ ਸੋਨੇ ਦੀਆਂ ਕੀਮਤਾਂ ਵਿਚ ਅੱਜ 1600 ਰੁਪਏ ਅਤੇ ਚਾਂਦੀ ਵਿਚ 1350 ਰੁਪਏ ਦਾ ਵਾਦਾ ਹੋਇਆ ਹੈ। 

ਇਸ ਨਾਲ ਸ਼ੁੱਕਰਵਾਰ ਨੂੰ ਸੋਨੇ ਦੀਆਂ ਕੀਮਤਾਂ ₹1600 ਪ੍ਰਤੀ 10 ਗ੍ਰਾਮ (1.36%) ਵਧ ਕੇ MCX ‘ਤੇ ₹1.31,450.00 ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਈਆਂ। ਇਹ ਇਸ ਮਹੀਨੇ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਮੰਨਿਆ ਜਾ ਰਿਹਾ ਹੈ। ਚਾਂਦੀ ਦੀਆਂ ਕੀਮਤਾਂ ਵਿੱਚ ਵੀ ਅੱਜ ₹1350 ਪ੍ਰਤੀ ਕਿਲੋਗ੍ਰਾਮ (0.95%) ਦਾ ਵਾਧਾ ਹੋਇਆ। ਇਸ ਵਾਧੇ ਦੇ ਨਾਲ MCX ‘ਤੇ ਚਾਂਦੀ ਦੀ ਕੀਮਤ ₹1,69,004 ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ। 

ਇਸ ਦੌਰਾਨ ਜੇਕਰ ਬੀਤੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਵੀਰਵਾਰ ਨੂੰ ਸੋਨੇ ਦੀਆਂ ਕੀਮਤਾਂ ₹740 ਪ੍ਰਤੀ 10 ਗ੍ਰਾਮ (0.58%) ਵਧ ਕੇ MCX ‘ਤੇ ₹1,27,950 ਪ੍ਰਤੀ 10 ਗ੍ਰਾਮ ਸੀ, ਜੋ ਇਸ ਮਹੀਨੇ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਮੰਨਿਆ ਗਿਆ। ਤਿਉਹਾਰਾਂ ਦੀ ਮੰਗ, ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਕਮਜ਼ੋਰ ਡਾਲਰ ਅਤੇ ਭੂ-ਰਾਜਨੀਤਿਕ ਤਣਾਅ ਇੱਕ ਸੁਰੱਖਿਅਤ ਹੇਵਨ ਸੰਪਤੀ ਵਜੋਂ ਸੋਨੇ ਵਿੱਚ ਨਿਵੇਸ਼ਕਾਂ ਦੀ ਦਿਲਚਸਪੀ ਨੂੰ ਵਧਾ ਰਹੇ ਹਨ। ਚਾਂਦੀ ਦੀਆਂ ਕੀਮਤਾਂ ਵਿੱਚ ਵੀ ₹1,537 ਪ੍ਰਤੀ ਕਿਲੋਗ੍ਰਾਮ (0.95%) ਦਾ ਵਾਧਾ ਹੋਣ ਨਾਲ MCX ‘ਤੇ ਚਾਂਦੀ ਦੀ ਕੀਮਤ ₹1,63,742 ਪ੍ਰਤੀ ਕਿਲੋਗ੍ਰਾਮ ਸੀ।

By Gurpreet Singh

Leave a Reply

Your email address will not be published. Required fields are marked *