2025- ਭਾਰਤ ਸਰਕਾਰ ਵੱਲੋਂ ਪਾਸਪੋਰਟ ਨਿਯਮਾਂ ਵਿੱਚ ਵੱਡੇ ਬਦਲਾਅ, ਨਵੇਂ ਆਵੇਦਕਾਂ ਲਈ ਜਨਮ ਸਰਟੀਫਿਕੇਟ ਲਾਜ਼ਮੀ

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ ਸਰਕਾਰ ਨੇ ਪਾਸਪੋਰਟ ਨਿਯਮਾਂ ਵਿੱਚ ਵੱਡਾ ਸੁਧਾਰ ਕੀਤਾ ਹੈ, ਜਿਸ ਤਹਿਤ 1 ਅਕਤੂਬਰ 2023 ਤੋਂ ਬਾਅਦ ਜਨਮ ਲੈਣ ਵਾਲਿਆਂ ਲਈ ਜਨਮ ਸਰਟੀਫਿਕੇਟ ਲਾਜ਼ਮੀ ਕਰ ਦਿੱਤਾ ਗਿਆ ਹੈ। ਹੁਣ ਇਹ ਦਸਤਾਵੇਜ਼ ਪਾਸਪੋਰਟ ਬਣਵਾਉਣ ਸਮੇਂ ਪੇਸ਼ ਕਰਨਾ ਹੀ ਪਵੇਗਾ। 1 ਅਕਤੂਬਰ 2023 ਤੋਂ ਪਹਿਲਾਂ ਜਨਮ ਲੈਣ ਵਾਲੇ ਵਿਅਕਤੀ ਪਿਛਲੇ ਨਿਯਮਾਂ ਅਨੁਸਾਰ ਹੋਰ ਦਸਤਾਵੇਜ਼ਾਂ, ਜਿਵੇਂ ਕਿ ਆਧਾਰ ਕਾਰਡ, ਮੈਟ੍ਰਿਕ ਦੇ ਸਰਟੀਫਿਕੇਟ, ਜਾਂ ਪੈਨ ਕਾਰਡ ਆਦਿ, ਨੂੰ ਜਨਮ ਤਾਰੀਖ਼ ਦੀ ਤਸਦੀਕ ਵਜੋਂ ਵਰਤ ਸਕਣਗੇ।

ਇਸ ਤੋਂ ਇਲਾਵਾ, ਪਾਸਪੋਰਟ ਦੇ ਆਖਰੀ ਪੰਨੇ ‘ਤੇ ਹੁਣ ਪਤਾ ਅਤੇ ਮਾਪਿਆਂ ਦੇ ਨਾਮ ਦੀ ਛਪਾਈ ਨਹੀਂ ਹੋਵੇਗੀ। ਇਨ੍ਹਾਂ ਵੇਰਵਿਆਂ ਨੂੰ ਸੁਰੱਖਿਅਤ ਰੱਖਣ ਲਈ ਹੁਣ ਇਮੀਗ੍ਰੇਸ਼ਨ ਅਧਿਕਾਰੀ ਇੱਕ ਬਾਰਕੋਡ ਸਕੈਨ ਕਰਕੇ ਇਹ ਜਾਣਕਾਰੀ ਪ੍ਰਾਪਤ ਕਰਨਗੇ। ਇਹ ਕਦਮ ਲੋਕਾਂ ਦੀ ਨਿੱਜੀ ਜਾਣਕਾਰੀ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਲਿਆ ਗਿਆ ਹੈ।

ਸਰਕਾਰ ਨੇ ਪਾਸਪੋਰਟ ਦੇ ਰੰਗ-ਕੋਡ ਸਿਸਟਮ ‘ਚ ਵੀ ਤਬਦੀਲੀ ਕੀਤੀ ਹੈ। ਹੁਣ:

ਸਰਕਾਰੀ ਅਧਿਕਾਰੀਆਂ ਨੂੰ ਚਿੱਟਾ (White) ਪਾਸਪੋਰਟ ਮਿਲੇਗਾ।

ਰਾਜਨਾਇਕ (ਡਿਪਲੋਮੈਟ) ਲਈ ਲਾਲ (Red) ਪਾਸਪੋਰਟ ਜਾਰੀ ਹੋਵੇਗਾ।

ਆਮ ਨਾਗਰਿਕਾਂ ਲਈ ਨੀਲਾ (Blue) ਪਾਸਪੋਰਟ ਹੀ ਜਾਰੀ ਕੀਤਾ ਜਾਵੇਗਾ।

ਇਹ ਨਵੇਂ ਨਿਯਮ ਪਾਸਪੋਰਟ ਅਵਦਾਨ ਪ੍ਰਕਿਰਿਆ ਨੂੰ ਹੋਰ ਵਧੀਆ, ਸੁਰੱਖਿਅਤ ਅਤੇ ਆਧੁਨਿਕ ਬਣਾਉਣ ਲਈ ਲਾਗੂ ਕੀਤੇ ਗਏ ਹਨ।

By Gurpreet Singh

Leave a Reply

Your email address will not be published. Required fields are marked *