ਆਮ ਲੋਕਾਂ ਨੂੰ ਵੱਡੀ ਰਾਹਤ; 35 ਦਵਾਈਆਂ ਹੋਈਆਂ ਸਸਤੀਆਂ, ਸਰਕਾਰ ਨੇ ਨਵੀਂਆਂ ਕੀਮਤਾਂ ਕੀਤੀਆਂ ਜਾਰੀ

ਨਵੀਂ ਦਿੱਲੀ – ਭਾਰਤ ਸਰਕਾਰ ਨੇ ਆਮ ਲੋਕਾਂ ਨੂੰ ਰਾਹਤ ਦਿੰਦਿਆਂ 35 ਜ਼ਰੂਰੀ ਦਵਾਈਆਂ ਦੀ ਪ੍ਰਚੂਨ ਕੀਮਤ ਤੈਅ ਕਰ ਦਿੱਤੀ ਹੈ। ਇਹ ਫੈਸਲਾ ਨੈਸ਼ਨਲ ਫਾਰਮਾਸੂਟੀਕਲ ਪ੍ਰਾਇਸਿੰਗ ਅਥਾਰਟੀ (NPPA) ਦੀ ਸਿਫ਼ਾਰਸ਼ ‘ਤੇ ਰਸਾਇਣ ਅਤੇ ਖਾਦ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਰਾਹੀਂ ਕੀਤਾ ਗਿਆ। ਇਸ ਕਦਮ ਦਾ ਮਕਸਦ ਦਵਾਈਆਂ ਦੀ ਪਹੁੰਚ ਨੂੰ ਆਮ ਲੋਕਾਂ ਲਈ ਸਸਤਾ ਅਤੇ ਉਪਲਬਧ ਬਣਾਉਣਾ ਹੈ।

ਕੀ ਹੈ ਨਵਾਂ ਫੈਸਲਾ?

ਇਹ ਫੈਸਲਾ Drugs (Prices Control) Order (DPCO), 2013 ਦੇ ਪੈਰਾ 5, 11 ਅਤੇ 15 ਦੇ ਤਹਿਤ ਲਿਆ ਗਿਆ ਹੈ। ਇਹ ਨੀਤੀ ਪਹਿਲਾਂ 2013 ਅਤੇ 2022 ਵਿੱਚ ਜਾਰੀ ਹੋਏ ਹੁਕਮਾਂ ਦੇ ਤਹਿਤ ਆਉਂਦੀ ਹੈ।

ਕਿਸ-ਕਿਸ ਦਵਾਈ ਦੀ ਕੀਮਤ ਹੋਈ ਘੱਟ?

ਦਵਾਈਆਂ ਜਿਹਨਾਂ ਦੀ ਕੀਮਤ ‘ਤੇ ਨਿਯੰਤਰਣ ਲਗਾਇਆ ਗਿਆ ਹੈ, ਉਹ ਕਈ ਬਿਮਾਰੀਆਂ ਨਾਲ ਜੁੜੀਆਂ ਹਨ ਜਿਵੇਂ ਕਿ ਦਿਲ ਦੀਆਂ ਬਿਮਾਰੀਆਂ, ਡਾਇਬਟੀਜ਼, ਇਨਫੈਕਸ਼ਨ, ਸੋਜਸ਼, ਮਨੋਚਿਕਿਤਸਾ ਅਤੇ ਬੱਚਿਆਂ ਦੀ ਦੇਖਭਾਲ।

ਕਿਹੜੀਆਂ ਦਵਾਈਆਂ ਹੋਈਆਂ ਸਸਤੀਆਂ?

ਦਵਾਈ ਦਾ ਨਾਂਕੰਪਨੀਨਵੀਂ ਕੀਮਤ
Aceclofenac, Paracetamol & Trypsin Chymotrypsin (ਦਰਦ ਅਤੇ ਸੋਜਸ਼ ਲਈ)Dr Reddy’s (Akums Drugs)Cadila Pharmaceuticals₹13/ਗੋਲੀ₹15.01/ਗੋਲੀ
Atorvastatin 40mg + Clopidogrel 75mg (ਦਿਲ ਦੇ ਦੌਰੇ ਅਤੇ ਸਟ੍ਰੋਕ ਨੂੰ ਰੋਕਣ ਲਈ) ₹25.61/ਗੋਲੀ
Atorvastatin + Ezetimibe (10mg–40mg) (ਹਾਈ ਕੋਲੇਸਟ੍ਰੋਲ ਅਤੇ ਟ੍ਰਾਈਗਲਿਸਰਾਈਡਸ ਦੇ ਇਲਾਜ ਲਈ)Pure & Cure Healthcare₹19.86–₹30.47/ਗੋਲੀ
Amoxycillin & Potassium Clavulanate (oral suspension) (ਬੱਚਿਆਂ ਦੀ ਲਾਗ ਵਿੱਚ ਵਰਤੀ ਜਾਣ ਵਾਲੀ ਇੱਕ ਐਂਟੀਬਾਇਓਟਿਕ) Zydus Healthcare₹3.32/ml
Atorvastatin + Clopidogrel + Aspirin (Capsule) (ਦਿਲ ਦੇ ਦੌਰੇ ਦੀ ਰੋਕਥਾਮ ਲਈ)Synoken Pharma₹5.88/ਕੈਪਸੂਲ
Bilastine & Montelukast (ਐਲਰਜੀ ਅਤੇ ਨੱਕ ਦੀ ਸੋਜ ਲਈ)₹22.78/ਗੋਲੀ
Empagliflozin + Sitagliptin + Metformin Hydrochloride (ਸ਼ੂਗਰ ਕੰਟਰੋਲ ਲਈ)Exemed Pharma₹16.50/ਗੋਲੀ
Cefixime + Paracetamol (ਬੱਚਿਆਂ ਲਈ ਔਰਲ ਸਸਪੈਂਸ਼ਨ), Cholecalciferol (Vitamin D ਡਰੌਪ), Diclofenac Injection (ਦਰਦ ਅਤੇ ਸੋਜਸ਼ ਲਈ)₹31.77/ml

 

ਅਹਿਮ ਨਿਰਦੇਸ਼

  • ਕੀਮਤਾਂ ‘ਚ GST ਸ਼ਾਮਲ ਨਹੀਂ ਹੈ, ਲਾਗੂ ਹੋਣ ਤੇ ਵੱਖ ਤੋਂ ਜੋੜੀ ਜਾਵੇਗੀ।
  • ਉਤਪਾਦਕਾਂ ਨੂੰ IPDMS ਰਾਹੀਂ ਨਵੇਂ ਰੇਟ ਅਪਡੇਟ ਕਰਨੇ ਲਾਜ਼ਮੀ ਹਨ।
  • ਖੁਦਰਾ ਵਿਕਰੇਤਾਵਾਂ ਅਤੇ ਡੀਲਰਾਂ ਨੂੰ ਨਵੇਂ ਮੁੱਲ ਆਪਣੇ ਸਟੋਰ ਵਿਚ ਸਪੱਸ਼ਟ ਤੌਰ ‘ਤੇ ਲਗਾਉਣੇ ਪੈਣਗੇ।

ਉਲੰਘਣਾ ‘ਤੇ ਸਜ਼ਾ

ਜੇਕਰ ਕੋਈ ਕੰਪਨੀ ਜਾਂ ਵਿਅਕਤੀ ਨਵੀਆਂ ਕੀਮਤਾਂ ਦੀ ਪਾਲਣਾ ਨਹੀਂ ਕਰਦਾ, ਤਾਂ ਉਸ ਉੱਤੇ DPCO, 2013 ਅਤੇ Essential Commodities Act, 1955 ਅਧੀਨ ਸਖ਼ਤ ਕਾਰਵਾਈ ਹੋ ਸਕਦੀ ਹੈ, ਜਿਸ ਵਿੱਚ ਵਾਧੂ ਲਏ ਪੈਸਿਆਂ ਦੀ ਵਾਪਸੀ ਅਤੇ ਬਿਆਜ ਸਮੇਤ ਜ਼ੁਰਮਾਨਾ ਸ਼ਾਮਲ ਹੋ ਸਕਦਾ ਹੈ।

By Rajeev Sharma

Leave a Reply

Your email address will not be published. Required fields are marked *