ਗੁਰਦਾਸਪੁਰ- ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਪਾਰੋਵਾਲ ਦੇ ਇਕ ਮੁਰਗੀ ਫਾਰਮ ‘ਚ ਮੁਰਗੀ ਨੇ 230 ਗ੍ਰਾਮ ਦਾ ਆਂਡਾ ਦੇ ਕੇ ਰਿਕਾਰਡ ਤੋੜ ਦਿੱਤਾ ਹੈ। ਇਸ ਤੋਂ ਪਹਿਲਾਂ ਮੁਰਗੀ ਨੇ 210 ਗ੍ਰਾਮ ਦਾ ਆਂਡਾ ਦੇ ਕੇ ਲੋਕਾਂ ਨੂੰ ਹੈਰਾਨ ਕੀਤਾ ਸੀ ਪਰ ਇਸ ਮੁਰਗੀ ਦਾ ਭਾਰ ਕੇਵਲ ਢਾਈ ਕਿਲੋ ਹੈ ਜਿਸਨੇ ਇੰਨਾ ਵੱਡਾ ਆਂਡਾ ਦੇ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ।


ਮੁਰਗੀ ਫਾਰਮ ਦੇ ਮਾਲਕ ਗੁਰਨੌਨਿਹਾਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ 1980 ਤੋਂ ਮੁਰਗੀ ਪਾਲਣ ਦਾ ਕੰਮ ਸ਼ੁਰੂ ਕੀਤਾ ਸੀ। ਕਰੋੜਾਂ ਦੀ ਗਿਣਤੀ ਵਿੱਚ ਉਨ੍ਹਾਂ ਨੇ ਆਂਡੇ ਮਾਰਕੀਟ ‘ਚ ਵੇਚੇ ਹਨ ਪਰ ਹੁਣ ਤੱਕ ਇੰਨਾ ਵੱਡਾ ਆਂਡਾ ਨਹੀਂ ਦੇਖਿਆ ਜਿਸ ਕਾਰਨ ਉਹ ਤਾਂ ਖੁਦ ਹੈਰਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕੁਦਰਤ ਦਾ ਕਰਿਸ਼ਮਾ ਹੀ ਹੈ ਸਭ ਤੋਂ ਵੱਡੀ ਗੱਲ ਕਿ ਇੰਨਾ ਵੱਡਾ ਆਂਡਾ ਦੇਣ ਵਾਲੀ ਮੁਰਗੀ ਠੀਕ ਹੈ। ਪੋਲਟਰੀ ਮਾਲਕ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਆਂਡੇ ਨੂੰ ਸੁਰੱਖਿਤ ਕਰ ਰੱਖਿਆ ਗਿਆ ਹੈ ਅਤੇ ਇਸ ਬਾਰੇ ਹੋਰ ਵੀ ਜਾਂਚ ਕਰਵਾਉਣਗੇ ।