ਨੈਸ਼ਨਲ ਟਾਈਮਜ਼ ਬਿਊਰੋ :- ਹਰਿਆਣਾ ਬੋਰਡ ਦਾ 12ਵੀਂ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਇਹ ਨਤੀਜੇ ਸਕੂਲ ਸਿੱਖਿਆ ਬੋਰਡ ਹਰਿਆਣਾ (BSEH) ਦੁਆਰਾ ਜਾਰੀ ਕੀਤੇ ਗਏਹਨ। ਜਿਹੜੇ ਵਿਦਿਆਰਥੀ ਆਪਣੇ ਨਤੀਜੇ ਦੇਖਣਾ ਚਾਹੁੰਦੇ ਹਨ, ਉਹ ਬੋਰਡ ਦੀ ਅਧਿਕਾਰਤ ਵੈੱਬਸਾਈਟ bseh.org.in ਉਤੇ ਜਾ ਕੇ ਦੇਖ ਸਕਦੇ ਹਨ। ਹਰਿਆਣਾ ਬੋਰਡ ਦੇ ਚੇਅਰਮੈਨ ਡਾ. ਪਵਨ ਕੁਮਾਰ ਅਤੇ ਸਕੱਤਰ ਮੁਨੀਸ਼ ਨਾਗਪਾਲ ਨੇ ਭਿਵਾਨੀ ਸਥਿਤ ਬੋਰਡ ਦੇ ਦਫ਼ਤਰ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ 12ਵੀਂ ਦੇ ਨਤੀਜੇ ਜਾਰੀ ਕੀਤੇ।
ਡਾ. ਪਵਨ ਕੁਮਾਰ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਕੁੱਲ 85.66 ਪ੍ਰਤੀਸ਼ਤ ਉਮੀਦਵਾਰਾਂ ਨੇ ਸੀਨੀਅਰ ਸੈਕੰਡਰੀ ਪ੍ਰੀਖਿਆ ਪਾਸ ਕੀਤੀ ਹੈ। ਪ੍ਰਾਈਵੇਟ ਉਮੀਦਵਾਰਾਂ ਦਾ ਨਤੀਜਾ 63.21 ਪ੍ਰਤੀਸ਼ਤ ਰਿਹਾ।
ਹਰਿਆਣਾ – 12ਵੀਂ ਦੇ ਨਤੀਜਿਆਂ ਦਾ ਐਲਾਣ !
