ਹਰਿਆਣਾ ਬਜਟ 2025: ਮੁੱਖ ਮੰਤਰੀ ਨਾਇਬ ਸੈਣੀ ਅੱਜ ਕਰਣਗੇ ਆਪਣਾ ਪਹਿਲਾ ਬਜਟ ਪੇਸ਼

ਹਰਿਆਣਾ ਵਿੱਚ ਵਧੇਗੀ ਨਿਊਨਤਮ ਮਜ਼ਦੂਰੀ, 50 ਲੱਖ ਮਜ਼ਦੂਰਾਂ ਨੂੰ ਮਿਲੇਗਾ ਸਿੱਧਾ ਲਾਭ

ਨੈਸ਼ਨਲ ਟਾਈਮਜ਼ ਬਿਊਰੋ :- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਅੱਜ ਵਿਧਾਨ ਸਭਾ ‘ਚ ਅਪਣੇ ਕਾਰਜਕਾਲ ਦਾ ਪਹਿਲਾ ਬਜਟ ਪੇਸ਼ ਕਰਨਗੇ। ਵਿੱਤ ਮੰਤਰੀ ਦੇ ਤੌਰ ‘ਤੇ ਇਹ ਉਨ੍ਹਾਂ ਦਾ ਪਹਿਲਾ ਬਜਟ ਹੋਵੇਗਾ, ਜਿਸ ‘ਚ ਔਰਤਾਂ, ਨੌਜੁਆਨਾਂ ਅਤੇ ਸਰਕਾਰੀ ਕਰਮਚਾਰੀਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ ਦੀ ਉਮੀਦ ਹੈ।

ਹਰਿਆਣਾ ਦੇ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਐਤਵਾਰ ਨੂੰ ਕਰਨਾਲ ਪਹੁੰਚੇ, ਜਿੱਥੇ ਉਨ੍ਹਾਂ ਨੇ ਅੱਜ ਪੇਸ਼ ਕੀਤੇ ਜਾਣ ਵਾਲੇ ਹਰਿਆਣਾ ਬਜਟ 2025 ਨੂੰ ਲੈ ਕੇ ਮੀਡੀਆ ਨਾਲ ਗੱਲਬਾਤ ਦੌਰਾਨ ਅਹਿਮ ਬਿਆਨ ਦਿਤਾ। ਉਨ੍ਹਾਂ ਕਿਹਾ ਕਿ ਸੂਬੇ ਦੇ ਵਿੱਤ ਮੰਤਰੀ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਲੋਂ ਪੇਸ਼ ਕੀਤਾ ਜਾਣ ਵਾਲਾ ਬਜਟ ਕਿਸਾਨਾਂ ਲਈ ਖੁਸ਼ਖਬਰੀ ਲੈ ਕੇ ਆਵੇਗਾ।

ਇਹ ਪੁੱਛੇ ਜਾਣ ‘ਤੇ ਕਿ ਕੀ ਬਜਟ ”ਚ ਖੇਤੀਬਾੜੀ ਖੇਤਰ ਲਈ ਕੁੱਝ ਖਾਸ ਹੋਵੇਗਾ, ਉਨ੍ਹਾਂ ਨੇ ਹੱਸਦੇ ਹੋਏ ਕਿਹਾ, ਬਜਟ ਲੀਕ ਨਹੀਂ ਹੁੰਦਾ, ਜਿਵੇਂ ਪੇਪਰ ਲੀਕ ਹੁੰਦਾ ਹੈ, ਕੀ ਤੁਸੀਂ ਚਾਹੁੰਦੇ ਹੋ ਕਿ ਬਜਟ ਵੀ ਲੀਕ ਹੋਵੇ ?” ਹਰਿਆਣਾ ‘ਚ ਹਾਲ ਹੀ ‘ਚ ਬੇਮੌਸਮੀ ਬਾਰਸ਼ ਅਤੇ ਲੌਜਿਸਟਿਕ ਸਮੱਸਿਆਵਾਂ ਕਾਰਨ ਕਿਸਾਨਾਂ ਨੂੰ ਅਪਣੀਆਂ ਫਸਲਾਂ ਨੂੰ ਬਹੁਤ ਨੁਕਸਾਨ ਹੋਇਆ ਹੈ।

ਇਸ ‘ਤੇ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਲਈ ਇਕ ਪੋਰਟਲ ਬਣਾਇਆ ਹੈ, ਜਿੱਥੇ ਕਿਸਾਨ ਅਪਣੀਆਂ ਫਸਲਾਂ ਦੇ ਨੁਕਸਾਨ ਦਰਜ ਕਰ ਸਕਦੇ ਹਨ। ਸਰਕਾਰ ਜਲਦੀ ਤੋਂ ਜਲਦੀ ਕਿਸਾਨਾਂ ਦੀ ਮਦਦ ਨੂੰ ਯਕੀਨੀ ਬਣਾਏਗੀ।

ਦੂਜੇ ਪਾਸੇ ਪਲਵਲ ਦੇ ਵਪਾਰੀਆਂ ਦਾ ਮੰਨਣਾ ਹੈ ਕਿ ਇਸ ਬਜਟ ‘ਚ ਬੱਲਭਗੜ੍ਹ ਤੋਂ ਪਲਵਲ ਤਕ ਮੈਟਰ ਨੂੰ ਕੇ ਐਲਾਨ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਵਪਾਰੀਆਂ ਨੇ ਉਮੀਦ ਪ੍ਰਗਟਾਈ ਹੈ ਕਿ ਇਹ ਬਜਟ ਉਨ੍ਹਾਂ ਦੇ ਹਿੱਤ ‘ਚ ਹੋਵੇਗਾ।

By Balwinder Singh

Leave a Reply

Your email address will not be published. Required fields are marked *