ਡੇਰਾਬੱਸੀ (ਗੁਰਪ੍ਰੀਤ ਸਿੰਘ): ਡੇਰਾਬੱਸੀ ਦੇ ਮਸ਼ਹੂਰ ਹੋਟਲ ਬਲੂ ਸਫ਼ਾਇਰ ‘ਚ ਖਾਣ-ਪੀਣ ਦੀ ਸਫ਼ਾਈ ਨੂੰ ਲੈ ਕੇ ਹੈਰਾਨ ਕਰਨ ਵਾਲਾ ਮਾਮਲਾ ਕੱਲ ਸਾਹਮਣੇ ਸਾਹਮਣੇ ਆਇਆ ਹੈ। ਜਿਸ ਤਹਿਤ ਅੱਜ ਫ਼ੂਡ ਸੇਫਟੀ ਅਧਿਕਾਰੀਆਂ ਵਲੋਂ ਬਲੂ ਸਫਾਇਰ ਹੋਟਲ ਦਾ ਚਲਾਨ ਕਰ ਦਿੱਤਾ ਗਿਆ।
ਜਾਣਕਾਰੀ ਦਿੰਦਿਆਂ ਜਿਲ੍ਹਾ ਸਹਿਤ ਅਧਿਕਾਰੀ ਅਮ੍ਰਿਤ ਜੀ ਨੇ ਦੱਸਿਆ ਕਿ ਅੱਜ ਫ਼ੂਡ ਸੇਫਟੀ ਅਧਿਕਾਰੀਆਂ ਵਲੋਂ ਹੋਟਲ ਬਲੂ ਸਫਾਇਰ ਦੀ ਇੰਸਪੇਕਸ਼ਨ ਕੀਤੀ ਗਈ, ਜਿਸ ਤਹਿਤ ਬਲੂ ਸਫਾਇਰ ਹੋਟਲ ਦਾ ਚਲਾਨ ਕਰ ਦਿੱਤਾ ਗਿਆ ਅਤੇ ਕੁੱਜ ਲੀਗਲ ਸੈਮਪਲ ਲੈ ਕੇ ਫ਼ੂਡ ਸੇਫਟੀ ਡਿਪਟਮੈਂਟ ਨੂੰ ਭੇਜ ਦਿੱਤੇ ਗਏ
। ਜਿਨ੍ਹਾਂ ਦੀ ਰਿਪੋਟ ਆਉਣ ਤੇ ਹੋਟਲ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਚਲਾਨ ਕੋਰਟ ਚ ਪੇਸ਼ ਕਰ ਦਿੱਤਾ ਜਾਵੇਗਾ ਅਤੇ ਕੋਰਟ ਵਲੋਂ ਹੀ ਹੋਟਲ ਮਾਲਕਾ ਨੂੰ ਜੁਰਮਾਨਾ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਕੱਲ
ਬਲੂ ਸਫਾਇਰ ਹੋਟਲ ਚ ਗਾਹਕ ਵੱਲੋਂ ਮੰਗਵਾਏ ਗਏ ਨਿੰਬੂ ਪਾਣੀ ‘ਚੋਂ ਜਿਉਂਦੀ ਸੁੰਡੀ ਨਿਕਲੀ ਸੀ ਜਿਸ ਤਹਿਤ ਗਾਹਕਾਂ ਚ ਗੁੱਸੇ ਦੀ ਲਹਿਰ ਸੀ। ਲੋਕਾਂ ਨੇ ਖੁੱਲ੍ਹੇਆਮ ਕਿਹਾ ਸੀ ਕਿ ਹੋਟਲ ਪ੍ਰਬੰਧਨ ਦੀ ਪੂਰੀ ਤਰ੍ਹਾਂ ਲਾਪਰਵਾਹੀ ਵਰਤੀ ਜਾ ਰਹੀ ਹੈ। ਜਦੋ ਗਾਹਕਾਂ ਵਲੋਂ ਨਿੰਬੂ ਪਾਣੀ ਦਾ ਗਿਲਾਸ ਉਠਾਇਆ ਗਿਆ ਸੀ ਤਾਂ ਉਸ ਵਿੱਚ ਤੈਰਦੀ ਸੁੰਡੀ ਵੇਖ ਕੇ ਉਹ ਹੱਕਾ-ਬੱਕਾ ਰਹਿ ਗਏ ਸਨ।ਇਸ ਘਟਨਾ ਤੋਂ ਬਾਅਦ ਲੋਕਾਂ ਨੇ ਸਿਹਤ ਵਿਭਾਗ ਨੂੰ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਸੀ ਤਾਂ ਜੋ ਇਸ ਤਰ੍ਹਾਂ ਦੇ ਹੋਟਲਾਂ ‘ਤੇ ਸਖ਼ਤ ਰੋਕ ਲਗਾਈ ਜਾ ਸਕੇ। ਜਿਸ ਤਹਿਤ ਫੂਡ ਸੇਫਟੀ ਡਿਪਟਮੈਂਟ ਵਲੋਂ ਅੱਜ ਕਾਰਵਾਈ ਕਰਦੇ ਹੋਏ ਹੋਟਲ ਦਾ ਚਲਾਨ ਕਰ ਦਿੱਤਾ ਗਿਆ।
