ਮਾਨਸਾ ਜ਼ਿਲ੍ਹੇ ‘ਚ ਰੂਹ ਕੰਬਾਊ ਹਾਦਸਾ, ਸ਼ਾਪਿੰਗ ਕਰਕੇ ਆ ਰਹੇ 2 ਮੁੰਡਿਆਂ ਦੀ ਰਾਹ ‘ਚ ਮੌਤ

ਨੈਸ਼ਨਲ ਟਾਈਮਜ਼ ਬਿਊਰੋ :- ਮਾਨਸਾ ਜ਼ਿਲ੍ਹੇ ਦੇ ਕਸਬਾ ਬੋਹਾ ਵਿਖੇ ਭਿਆਨਕ ਸੜਕ ਹਾਦਸੇ ਦੌਰਾਨ 2 ਮੁੰਡਿਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਕਸਬਾ ਬੋਹਾ ਨੇੜੇ ਇਕ ਅਣਪਛਾਤੇ ਵਾਹਨ ਨੇ ਇਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮੋਟਰਸਾਈਕਲ ‘ਤੇ ਸਵਾਰ 2 ਮੁੰਡਿਆਂ ਦੀ ਮੌਤ ਹੋ ਗਈ।

ਮ੍ਰਿਤਕਾਂ ਦੀ ਪਛਾਣ ਪ੍ਰਿੰਸ (18) ਪੁੱਤਰ ਅਰੁਣ ਕੁਮਾਰ ਅਤੇ ਦਲਜੀਤ ਸਿੰਘ (16) ਉਰਫ਼ ਜਸ਼ਨ ਪੁੱਤਰ ਕਰਮਜੀਤ ਦੋਵੇਂ ਵਾਸੀ ਬੋਹਾ ਵਜੋਂ ਹੋਈ ਹੈ। ਦੋਵੇਂ ਮੁੰਡੇ ਬੁਢਲਾਡਾ ਤੋਂ ਆਪਣੇ ਘਰ ਬੋਹਾ ਜਾ ਰਹੇ ਸਨ ਕਿ ਸੰਘਣੀ ਧੁੰਦ ਕਾਰਨ ਉਨ੍ਹਾਂ ਨਾਲ ਇਹ ਹਾਦਸਾ ਵਾਪਰ ਗਿਆ।

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੁੰਡੇ ਖ਼ੁਦ ਲਈ ਨਵੇਂ ਕੱਪੜੇ ਲੈ ਕੇ ਆ ਰਹੇ ਸਨ ਪਰ ਰਾਹ ‘ਚ ਇਹ ਅਣਹੋਣੀ ਵਾਪਰ ਗਈ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਅਣਪਛਾਤੇ ਵਾਹਨ ਚਾਲਕ ਦੀ ਭਾਲ ‘ਚ ਲੱਗ ਗਈ ਹੈ।

By Gurpreet Singh

Leave a Reply

Your email address will not be published. Required fields are marked *