ਤਰਨਤਾਰਨ ਵਿੱਚ ਵਾਪਰੀ ਦਿਲ ਦਹਿਲਾਉਣ ਵਾਲੀ ਵਾਰਦਾਤ; ਮਾਂ ਦੇ ਸਾਹਮਣੇ 10 ਸਾਲ ਦੇ ਬੱਚੇ ਨੂੰ ਲਗਾਈ ਅੱਗ

ਨੈਸ਼ਨਲ ਟਾਈਮਜ਼ ਬਿਊਰੋ :- ਤਰਨਤਾਰਨ ਤੋਂ ਦਿਲ ਦਹਿਲਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ। 10 ਸਾਲ ਦੇ ਬੱਚੇ ਨੂੰ ਉਸ ਦੀ ਮਾਂ ਦੇ ਸਾਹਮਮਣੇ ਤੇਲ ਪਾ ਕੇ ਅੱਗ ਲਗਾ ਦਿੱਤੀ ਗਈ। ਵਿਆਹੁਤਾ ਜੋਤੀ ਦੀਆਂ ਚੀਕਾਂ ਨਾਲ ਤਰਨਤਾਰਨ ਦਾ ਮੁਹੱਲਾ ਜਸਵੰਤ ਸਿੰਘ ਦਹਿਲ ਗਿਆ। ਲੋਕਾਂ ਨੇ ਉਸਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਉਸਦੀ ਹਾਲਤ ਨਾਜ਼ੁਕ ਹੋਣ ਕਾਰਨ ਉਸਨੂੰ ਅੰਮ੍ਰਿਤਸਰ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕਰ ਦਿੱਤਾ ਗਿਆ। ਮੁਲਜ਼ਮ ਦੀ ਪਛਾਣ ਮਨੀ ਉਰਫ ਗੌਰਵ ਵਜੋਂ ਹੋਈ ਹੈ। ਪੁਲਿਸ ਮੁਤਾਬਕ ਜੋਤੀ ਤਲਾਕਸ਼ੁਦਾ ਸੀ ਅਤੇ ਪਹਿਲਾਂ ਮਨੀ ਨਾਲ ਆਪਣੇ ਬੱਚਿਆਂ ਸਮੇਤ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੀ ਸੀ। ਹਾਲਾਂਕਿ ਕੁਝ ਸਮੇਂ ਤੋਂ ਉਹ ਆਪਣੇ ਦੋ ਬੱਚਿਆਂ ਨਾਲ ਮੁਹੱਲਾ ਜਸਵੰਤ ਸਿੰਘ ਵਿੱਚ ਮਨੀ ਤੋਂ ਵੱਖ ਰਹਿ ਰਹੀ ਸੀ। ਮਨੀ ਨੇ ਇਹ ਅਪਰਾਧ ਉਸ ਸਮੇਂ ਕੀਤਾ ਜਦੋਂ ਜੋਤੀ ਕੰਮ ਤੋਂ ਘਰ ਵਾਪਸ ਆ ਰਹੀ ਸੀ। ਅਜੇ ਮਨੀ ਫਰਾਰ ਹੈ ਅਤੇ ਪੁਲਿਸ ਉਸਦੀ ਭਾਲ ਕਰ ਰਹੀ ਹੈ।

By Gurpreet Singh

Leave a Reply

Your email address will not be published. Required fields are marked *