ਨੈਸ਼ਨਲ ਟਾਈਮਜ਼ ਬਿਊਰੋ :- ਬੀਤੇ ਦਿਨੀਂ ਨਿਹੰਗ ਸਿੰਘ ਬਾਬਾ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਸਾਥੀਆਂ ਵੱਲੋਂ ਮਾਰੀ ਗਈ ਸੋਸ਼ਲ ਮੀਡੀਆ ਸਟਾਰ ਕਮਲ ਕੌਰ ਦੇ ਮਾਮਲੇ ’ਤੇ ਆਪਣਾ ਪ੍ਰਤੀਕ੍ਰਮ ਜ਼ਾਹਿਰ ਕਰਦਿਆਂ ਸਰਬੱਤ ਖ਼ਾਲਸਾ ਸੰਮੇਲਨ 2015 ਦੇ ਮੁੱਖ ਪ੍ਰਬੰਧਕ ਭਾਈ ਜਰਨੈਲ ਸਿੰਘ ਸਖੀਰਾ ਨੇ ਇਸ ਨੂੰ ਸਾਰਥਿਕ ਕਦਮ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਕ ਪ੍ਰਵਾਸੀ ਕਦੇਸਨ ਤੋਂ ਆਪਣਾ ਫਰਜ਼ੀ ਨਾਂ ਕਮਲ ਕੌਰ ਰੱਖ ਕੇ ਸਿੱਖ ਕੌਮ ਤੇ ਪੰਥ ਦੀ ਆਨ ਤੇ ਸ਼ਾਨ ਨੂੰ ਢਾਅ ਲਾਉਣ ਵਾਲੀ ਅਤੇ ਸਮਾਜ ਵਿਚ ਗੰਦ ਪਰੋਸਣ ਵਰਗੀ ਕੁਰੀਤੀ ਨੂੰ ਉਤਸ਼ਾਹਿਤ ਕਰਨ ਵਾਲੀ ਕਮਲ ਕੌਰ ਨੂੰ ਉਸ ਦੇ ਕੀਤੇ ਦੀ ਸਜ਼ਾ ਮਿਲੀ ਹੈ।
ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਬੇਸ਼ੱਕ ਕਾਨੂੰਨ ਦੀ ਨਜ਼ਰ ਵਿਚ ਇੱਕ ਗੁਨਾਹ ਕੀਤਾ ਹੈ ਪਰ ਜੇਕਰ ਸਮਾਜਿਕ ਤੌਰ ’ਤੇ ਵੇਖਿਆ ਜਾਵੇ ਤਾ ਭਾਈ ਸਾਹਿਬ ਨੇ ਆਪਣੀ ਨੈਤਿਕ ਜ਼ਿੰਮੇਵਾਰੀ ਨਿਭਾਈ ਹੈ। ਉਨ੍ਹਾਂ ਕਿਹਾ ਕਿ ਕਮਲ ਕੌਰ ਨੂੰ ਭਾਈ ਸਾਹਿਬ ਵੱਲੋਂ ਨਿੱਜੀ ਤੌਰ ’ਤੇ ਮਿਲ ਕੇ ਸਮਝਾਉਣ ਬੁਝਾਉਣ ਤੋਂ ਇਲਾਵਾ ਉਸ ਦੇ ਪਰਿਵਾਰ ਦੀ ਸਹਾਇਤਾ ਲਈ ਆਰਥਿਕ ਮਦਦ ਵੀ ਕੀਤੀ ਸੀ ਪਰ ਇਸ ਦੇ ਬਾਵਜੂਦ ਵੀ ਉਹ ਆਪਣੇ ਕਾਰਨਾਮਿਆਂ ਤੋਂ ਬਾਜ਼ ਨਹੀਂ ਆਈ।
ਉਸ ਨੇ ਪੰਜਾਬੀ ਸੱਭਿਆਚਾਰ ਦੀਆਂ ਰਹੁ-ਰੀਤਾਂ, ਰਿਵਾਇਤਾਂ ਤੇ ਪਰੰਪਰਾਵਾਂ ਨੂੰ ਗੰਦਿਆਂ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਉਸ ਵੱਲੋਂ ਸ਼ੋਸ਼ਲ ਮੀਡੀਆ ਤੇ ਪਰੋਸਿਆ ਜਾਂਦਾ ਗੰਦ ਨਾਂ ਤਾਂ ਧੀਆਂ ਭੈਣਾਂ ਦੇ ਵੇਖਣ ਸੁਣਨ ਦੇ ਲਾਇਕ ਸੀ ਤੇ ਨਾਂ ਹੀ ਸਮਾਜਿਕ ਤੌਰ ‘ਤੇ ਉਸ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਜਾ ਸਕਦਾ ਸੀ। ਭਾਈ ਜਰਨੈਲ ਸਿੰਘ ਸਖੀਰਾ ਨੇ ਕਿਹਾ ਕਿ ਸ਼ੋਸ਼ਲ ਮੀਡੀਆ ਤੇ ਅੰਗ ਪ੍ਰਦਰਸ਼ਨ ਤੇ ਭੜਕਾਊ ਬਿਆਨਬਾਜ਼ੀ ਕਰਨ ਵਾਲੀਆਂ ਬੀਬੀਆਂ ਦਾ ਇਹ ਕਾਲਾ ਤੇ ਗੋਰਖਧੰਦਾ ਸਭ ਉਲਟੇ ਸਿੱਧੇ ਧੰਦਿਆਂ ਨੂੰ ਪਿੱਛੇ ਛੱਡ ਚੁੱਕਾ ਹੈ ਜਿਸ ਨਾਲ ਇਨ੍ਹਾਂ ਨਚਾਰਾਂ ਨੂੰ ਲੱਖਾਂ ਰੁਪਏ ਦੀ ਕਮਾਈ ਹੋ ਰਹੀ ਹੈ ਤੇ ਇਨ੍ਹਾਂ ਵੱਲੋਂ ਸਰਕਾਰ ਨੂੰ ਕੋਈ ਵੀ ਟੈਕਸ ਨਾ ਦੇ ਕੇ ਲੱਖਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੌਮ ਤੇ ਪੰਥ ਹਮੇਸ਼ਾ ਉਸ ਦੇ ਹੱਕ ਵਿੱਚ ਚੱਟਾਨ ਵਾਂਗ ਖੜ੍ਹਾ ਹੈ। ਅਗਰ ਸਰਕਾਰ ਨੇ ਉਸ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਦੇ ਨਤੀਜੇ ਬੜੇ ਹੀ ਭੈੜੇ ਨਿਕਲਣਗੇ। ਉਨ੍ਹਾਂ ਇਨ੍ਹਾਂ ਸ਼ੋਸ਼ਲ ਮੀਡੀਆ ਨਚਾਰਾਂ ‘ਤੇ ਨਕੇਲ ਪਾਉਣ ਦੀ ਵੀ ਮੰਗ ਕੀਤੀ।
