ਹਰਚੋਵਾਲ/ਗੁਰਦਾਸਪੁਰ- ਹਰਚੋਵਾਲ ‘ਚ ਨਹਿਰ ਟੁੱਟਣ ਨਾਲ ਦਰਜਨਾਂ ਤੋਂ ਵੱਧ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਕਿਸਾਨਾਂ ਦੇ ਖੇਤਾਂ ‘ਚ ਰੇਤਾਂ ਚੜ੍ਹ ਜਾਣ ਫਸਲ ਤਬਾਹ ਹੋਣ ਦੀ ਖ਼ਬਰ ਸਾਹਮਣੇ ਆਈ ਹੈ । ਜਾਣਕਾਰੀ ਅਨੁਸਾਰ ਤੁਗਲਵਾਲ ਹੈਡ ਤੋਂ ਨਿਕਲਦੀ ਨਹਿਰ ਜੋ ਹਰਚੋਵਾਲ ਤੋਂ ਵੱਖ-ਵੱਖ ਪਿੰਡਾਂ ‘ਚ ਨਿਕਲਦੀ ਹੈ ਪਰ ਅਚਾਨਕ ਨਹਿਰ ਵਿੱਚ ਵੱਡਾ ਪਾੜ ਪੈ ਗਿਆ। ਜਿਸ ਨਾਲ ਨਜ਼ਦੀਕ ਕਿਸਾਨਾਂ ਵੱਲੋਂ ਬੀਜੀਆਂ ਝੋਨੇ ਦੀਆਂ ਫਸਲਾਂ ਖਰਾਬ ਹੋ ਗਈਆਂ। ਕਿਸਾਨਾਂ ਦੇ ਖੇਤਾਂ ਵਿੱਚ ਨਹਿਰੀ ਪਾਣੀ ਨਾਲ ਝੋਨੇ ਦੇ ਖੇਤਾਂ ਵਿੱਚ 2 ਫੁੱਟ ਉੱਚੀ ਰੇਤਾਂ ਚੜ੍ਹ ਗਈ ਹੈ ਅਤੇ ਕਰੀਬ ਦਰਜਨ ਖੇਤਾਂ ਨੂੰ ਨੁਕਸਾਨ ਹੋਇਆ ਹੈ।
ਪੀੜਤ ਕਿਸਾਨਾਂ ਦਲੇਰ ਸਿੰਘ, ਮਿੱਤਰ ਸਿੰਘ ਨੇ ਦੱਸਿਆ ਕਿ ਅਸੀਂ ਮਹਿੰਗੇ ਭਾਅ ਠੇਕੇ ‘ਤੇ ਜ਼ਮੀਨ ਲੈ ਕੇ ਹਜ਼ਾਰਾਂ ਰੁਪਏ ਟੈਕਟਰ ਡੀਜ਼ਲ ਫੂਕ ਮਹਿੰਗੇ ਮੁੱਲ ਖਾਦ ਦਵਾਈ ਪਾ ਕੇ ਝੋਨੇ ਦੀ ਬਿਜਾਈ ਕੀਤੀ ਸੀ ਪਰ ਨਹਿਰੀ ਵਿਭਾਗ ਦੀ ਅਣਗਹਿਲੀ ਕਾਰਣ ਹਰ ਸਾਲ ਸੀਜ਼ਨ ਦੌਰਾਨ ਇਹ ਨਹਿਰ ਟੁੱਟ ਜਾਂਦੀ ਹੈ ਜਿਸ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਜਾਂਦਾ ਹੈ। ਪੀੜਤ ਕਿਸਾਨਾਂ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਡਿਪਟੀ ਕਮਿਸ਼ਨ ਨਹਿਰੀ ਵਿਭਾਗ ਦੇ ਉੱਚ ਅਧਿਕਾਰੀ ਪਾਸੋਂ ਮੰਗ ਕਰਦਿਆਂ ਆਖਿਆ ਕਿ ਨੁਕਸਾਨ ਹੋਈ ਫਸਲ ਦੀ ਗਿਦਵਾਰੀ ਕਰਵਾ ਸਾਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।
ਕੀ ਕਹਿਣਾ ਨਹਿਰੀ ਵਿਭਾਗ ਦੇ ਅਧਿਕਾਰੀਆਂ ਦਾ
ਇਸ ਸੰਬੰਧਿਤ ਜਦ ਨਹਿਰੀ ਵਿਭਾਗ ਦੇ ਅਧਿਕਾਰੀ ਆ ਨਾਲ ਸਪੰਰਕ ਕੀਤਾ ਗਿਆ ਤਾਂ ਉਨ੍ਹਾਂ ਆਖਿਆ ਕਿ ਅਸੀਂ ਨਹਿਰ ਦਾ ਪਾਣੀ ਘਟਾ ਕੇ ਨਹਿਰ ਵਿੱਚ ਪਏ ਪਾੜ ਨੂੰ ਬੰਦ ਕਰਨ ਲਈ ਕੰਮ ਕਰ ਰਹੇ ਹਾਂ।
