IND vs AUS : ਆਸਟ੍ਰੇਲੀਆ ਨੇ ਜਿੱਤਿਆ ਟਾਸ, ਕਰੇਗਾ ਬੱਲੇਬਾਜ਼ੀ

ਦੁਬਈ : ਚੈਂਪੀਅਨਜ਼ ਟਰਾਫੀ 2025 ਦਾ ਪਹਿਲਾ ਸੈਮੀਫਾਈਨਲ ਅੱਜ ਭਾਰਤ ਤੇ ਆਸਟ੍ਰੇਲੀਆ ਦਰਮਿਆਨ ਦੁਬਈ ਦੇ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਜਦੋਂ ਭਾਰਤੀ ਕ੍ਰਿਕਟਰ ਟੀਮ ਆਸਟ੍ਰੇਲੀਆ ਨਾਲ ਭਿੜੇਗੀ, ਤਾਂ ਇਹ ਆਈਸੀਸੀ ਟੂਰਨਾਮੈਂਟਾਂ ਦੇ ਨਾਕਆਊਟ ਮੈਚਾਂ ਵਿੱਚ ਮਿਲੇ ਸਾਰੇ ਜ਼ਖ਼ਮਾਂ ਨੂੰ ਭਰਨ ਦੇ ਇਰਾਦੇ ਨਾਲ ਮੈਦਾਨ ‘ਤੇ ਉਤਰੇਗੀ। ਇਸ ਦੇ ਨਾਲ ਹੀ, ਇਹ 2023 ਵਿੱਚ ਘਰੇਲੂ ਧਰਤੀ ‘ਤੇ ਵਿਸ਼ਵ ਕੱਪ ਫਾਈਨਲ ਵਿੱਚ ਹੋਈ ਹਾਰ ਦਾ ਬਦਲਾ ਲੈਣ ਦਾ ਇੱਕ ਸੁਨਹਿਰੀ ਮੌਕਾ ਵੀ ਹੈ ਜਦੋਂ ਆਸਟ੍ਰੇਲੀਆ ਨੇ ਫਾਈਨਲ ਵਿੱਚ ਭਾਰਤ ਦੀ 10 ਮੈਚਾਂ ਦੀ ਅਸ਼ਵਮੇਧ ਮੁਹਿੰਮ ‘ਤੇ ਬ੍ਰੇਕ ਲਗਾਈ ਸੀ

ਦੋਵੇਂ ਦੇਸ਼ਾਂ ਦੀ ਸੰਭਾਵਿਤ ਪਲੇਇੰਗ 11

ਆਸਟ੍ਰੇਲੀਆ : ਕੂਪਰ ਕੌਨੋਲੀ, ਟ੍ਰੈਵਿਸ ਹੈੱਡ, ਸਟੀਵਨ ਸਮਿਥ (ਕਪਤਾਨ), ਮਾਰਨਸ ਲਾਬੂਸ਼ਾਨੇ, ਜੋਸ਼ ਇੰਗਲਿਸ (ਵਿਕਟਕੀਪਰ), ਐਲੇਕਸ ਕੈਰੀ, ਗਲੇਨ ਮੈਕਸਵੈੱਲ, ਬੇਨ ਡੁਆਰਸ਼ੁਇਸ, ਨਾਥਨ ਐਲਿਸ, ਐਡਮ ਜ਼ਾਂਪਾ, ਤਨਵੀਰ ਸੰਘਾ

ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਅਕਸ਼ਰ ਪਟੇਲ, ਕੇਐਲ ਰਾਹੁਲ (ਵਿਕਟਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਮੁਹੰਮਦ ਸ਼ੰਮੀ, ਕੁਲਦੀਪ ਯਾਦਵ, ਵਰੁਣ ਚੱਕਰਵਰਤੀ

By Rajeev Sharma

Leave a Reply

Your email address will not be published. Required fields are marked *