ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਵਨਡੇ ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਅੱਜ ਵਿਸ਼ਾਖਾਪਟਨਮ ਵਿੱਚ ਖੇਡਿਆ ਜਾਵੇਗਾ। ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਨੇ ਇਹ 20 ਵਨਡੇ ਮੈਚਾਂ ਵਿੱਚ ਬਾਅਦ ਟਾਸ ਜਿੱਤਿਆ ਹੈ। ਕਪਤਾਨ ਕੇਐਲ ਰਾਹੁਲ ਨੇ ਦੱਸਿਆ ਕਿ ਅੱਜ ਵਾਸ਼ਿੰਗਟਨ ਸੁੰਦਰ ਦੀ ਜਗ੍ਹਾ ਤਿਲਕ ਵਰਮਾ ਨੂੰ ਚੁਣਿਆ ਗਿਆ ਹੈ। ਮੈਚ ਦੁਪਹਿਰ 1:30 ਵਜੇ ਸ਼ੁਰੂ ਹੋਵੇਗਾ। ਭਾਰਤ ਅਤੇ ਦੱਖਣੀ ਅਫਰੀਕਾ ਇੱਥੇ ਪਹਿਲੀ ਵਾਰ ਵਨਡੇ ਮੈਚ ਵਿੱਚ ਇੱਕ ਦੂਜੇ ਦਾ ਸਾਹਮਣਾ ਕਰਨਗੇ। ਦੱਖਣੀ ਅਫਰੀਕਾ ਨੇ ਪਿਛਲੇ ਮੈਚ ਤੋਂ ਆਪਣੀ ਪਲੇਇੰਗ ਇਲੈਵਨ ਵਿੱਚ ਦੋ ਬਦਲਾਅ ਕੀਤੇ ਹਨ।
ਹੁਣ ਤੱਕ, ਦੋਵੇਂ ਟੀਮਾਂ 1-1 ਨਾਲ ਬਰਾਬਰ ਹਨ। ਟੀਮ ਇੰਡੀਆ ਨੂੰ ਟੈਸਟ ਮੈਚਾਂ ‘ਚ ਕਲੀਨ ਸਵੀਪ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਹੁਣ ਵਨਡੇ ਸੀਰੀਜ਼ ਦਾਅ ‘ਤੇ ਲੱਗੀ ਹੋਈ ਹੈ। ਵਿਰਾਟ ਕੋਹਲੀ ਦੀ ਸੈਂਕੜਿਆਂ ਦੀ ਹੈਟ੍ਰਿਕ ਵੀ ਦਾਅ ‘ਤੇ ਹੈ, ਜਿਸਨੇ 2018 ਵਿੱਚ ਇਹ ਉਪਲਬਧੀ ਹਾਸਲ ਕੀਤੀ ਸੀ। ਹੁਣ ਇਹ ਦੇਖਣਾ ਬਾਕੀ ਹੈ ਕਿ ਕੀ ਕੋਹਲੀ ਦੂਜੀ ਵਾਰ ਵਨਡੇ ਵਿੱਚ ਸੈਂਕੜਿਆਂ ਦੀ ਹੈਟ੍ਰਿਕ ਹਾਸਲ ਕਰਦੇ ਹਨ ਕਿ ਨਹੀਂ।
ਭਾਰਤ: ਕੇਐੱਲ ਰਾਹੁਲ (ਕਪਤਾਨ, ਵਿਕਟਕੀਪਰ), ਰੋਹਿਤ ਸ਼ਰਮਾ, ਯਸ਼ਸਵੀ ਜੈਸਵਾਲ, ਵਿਰਾਟ ਕੋਹਲੀ, ਰੁਤੁਰਾਜ ਗਾਇਕਵਾੜ, ਤਿਲਕ ਵਰਮਾ, ਰਵਿੰਦਰ ਜਡੇਜਾ, ਹਰਸ਼ਿਤ ਰਾਣਾ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਅਤੇ ਪ੍ਰਸਿਧ ਕ੍ਰਿਸ਼ਨਾ। (Ind Vs SA)
ਦੱਖਣੀ ਅਫ਼ਰੀਕਾ: ਟੇਂਬਾ ਬਾਵੁਮਾ (ਕਪਤਾਨ), ਕੁਇੰਟਨ ਡੀ ਕਾਕ, ਰਿਆਨ ਰਿਕੈਲਟਨ, ਏਡਨ ਮਾਰਕਰਮ, ਮੈਥਿਊ ਬ੍ਰੇਟਜ਼ਕੀ, ਡਿਵਾਲਡ ਬ੍ਰੇਵਿਸ, ਮਾਰਕੋ ਜੈਨਸਨ, ਕੋਰਬਿਨ ਬੋਸ਼, ਕੇਸ਼ਵ ਮਹਾਰਾਜ, ਲੁੰਗੀ ਐਨਗਿਡੀ ਅਤੇ ਓਟਨੀਲ ਬਾਰਟਮੈਨ।
