ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਚੈਂਪੀਅਨ ਟਰਾਫੀ ਜਿੱਤ ਲਈ ਹੈ। ਦੁਬਈ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਨੇ 254 ਦੌੜਾਂ ਬਣਾਈਆਂ। ਭਾਰਤ ਨੇ 49 ਓਵਰਾਂ ਤੋਂ ਬਾਅਦ 6 ਵਿਕਟਾਂ ਗੁਆ ਕੇ 252 ਦੌੜਾਂ ਬਣਾ ਲਈਆਂ ਹਨ। ਕੇਐੱਲ ਰਾਹੁਲ ਅਤੇ ਰਵਿੰਦਰ ਜਡੇਜਾ ਪਿੱਚ ‘ਤੇ ਹਨ। ਹਾਰਦਿਕ ਪਾਂਡਿਆ 18 ਦੌੜਾਂ, ਅਕਸ਼ਰ ਪਟੇਲ 29 ਅਤੇ ਸ਼੍ਰੇਅਸ ਅਈਅਰ 48 ਦੌੜਾਂ ਬਣਾ ਕੇ ਆਊਟ ਹੋਏ।ਕਪਤਾਨ ਰੋਹਿਤ ਸ਼ਰਮਾ ਨੇ 76 ਦੌੜਾਂ ਅਤੇ ਸ਼ੁਭਮਨ ਗਿੱਲ ਨੇ 31 ਦੌੜਾਂ ਬਣਾਈਆਂ। ਦੋਵਾਂ ਵਿਚਾਲੇ 105 ਦੌੜਾਂ ਦੀ ਸਾਂਝੇਦਾਰੀ ਵੀ ਹੋਈ। ਵਿਰਾਟ ਕੋਹਲੀ ਸਿਰਫ 1 ਦੌੜਾਂ ਹੀ ਬਣਾ ਸਕੇ। ਨਿਊਜ਼ੀਲੈਂਡ ਵੱਲੋਂ ਮਿਸ਼ੇਲ ਸੈਂਟਨਰ ਨੇ 2 ਵਿਕਟਾਂ ਲਈਆਂ। ਰਚਿਨ ਰਵਿੰਦਰਾ ਅਤੇ ਮਾਈਕਲ ਬ੍ਰੇਸਵੇਲ ਨੇ 1-1 ਵਿਕਟ ਲਈ। ਇਸ ਤੋਂ ਪਹਿਲਾਂ ਦੇਸ਼ ਦੇ ਕ੍ਰਿਕਟ ਪ੍ਰਸ਼ੰਸਕ ਟੀਮ ਇੰਡੀਆ ਦੀ ਜਿੱਤ ਲਈ ਦੁਆਵਾਂ ਕਰ ਰਹੇ ਹਨ। ਨਿਊਜ਼ੀਲੈਂਡ ਨੇ ਟਾਸ ਪਹਿਲਾਂ ਜਿੱਤ ਕੇ ਪਹਿਲਾਂ ਕਰਨ ਦਾ ਫੈਸਲਾ ਕੀਤਾ ਹੈ।
ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਭਾਬੀ ਨੂਰ ਸਬਾ ਨੇ ਕਿਹਾ, “ਮੈਨੂੰ ਉਮੀਦ ਹੈ ਕਿ ਸ਼ਮੀ ਵੱਧ ਤੋਂ ਵੱਧ ਵਿਕਟਾਂ ਲੈ ਕੇ ਆਪਣੇ ਦੇਸ਼ ਅਤੇ ਆਪਣੇ ਪਿੰਡ ਦਾ ਮਾਣ ਵਧਾਏਗਾ। ਸਾਨੂੰ ਭਰੋਸਾ ਹੈ ਕਿ ਭਾਰਤ ਟਰਾਫੀ ਜਿੱਤੇਗਾ। ਅਸੀਂ ਪਿੰਡ ਵਿੱਚ ਵੱਡੀਆਂ ਸਕਰੀਨਾਂ ਲਗਾਈਆਂ ਹਨ ਅਤੇ ਲੋਕ ਬਹੁਤ ਉਤਸ਼ਾਹਿਤ ਹਨ।”
ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੇ ਚਚੇਰੇ ਭਰਾ ਡਾਕਟਰ ਮੁਮਤਾਜ਼ ਨੇ ਕਿਹਾ, “ਅਸੀਂ ਪ੍ਰਾਰਥਨਾ ਕੀਤੀ, ਸਾਨੂੰ ਉਮੀਦ ਹੈ ਕਿ ਭਾਰਤ ਚੰਗਾ ਖੇਡੇਗਾ ਅਤੇ ਅੱਜ ਨਿਊਜ਼ੀਲੈਂਡ ਨੂੰ ਹਰਾਏਗਾ। ਮੈਨੂੰ ਉਮੀਦ ਹੈ ਕਿ ਮੁਹੰਮਦ ਸ਼ਮੀ ਚੰਗਾ ਖੇਡਣਗੇ।” ਕ੍ਰਿਕਟਰ ਮੁਹੰਮਦ ਸ਼ਮੀ ‘ਤੇ ਮੌਲਾਨਾ ਸ਼ਹਾਬੂਦੀਨ ਰਜ਼ਵੀ ਬਰੇਲਵੀ ਦੇ ਬਿਆਨ ‘ਤੇ ਉਨ੍ਹਾਂ ਕਿਹਾ, “ਉਨ੍ਹਾਂ ਨੂੰ ਅਜਿਹਾ ਕੁਝ ਨਹੀਂ ਕਹਿਣਾ ਚਾਹੀਦਾ ਸੀ। ਸ਼ਮੀ ਬਿਲਕੁਲ ਧਿਆਨ ਨਹੀਂ ਦੇਣਗੇ। ਇਸ ਸਭ ਦਾ ਉਨ੍ਹਾਂ ਦੇ ਪ੍ਰਦਰਸ਼ਨ ‘ਤੇ ਕੋਈ ਅਸਰ ਨਹੀਂ ਹੋਣ ਵਾਲਾ ਹੈ।”
