ਭਾਰਤੀ ਫ਼ੌਜ ਨੇ ਸ਼ੁਰੂ ਕੀਤਾ ਜੰਗੀ ਅਭਿਆਸ ! ਪਾਕਿਸਤਾਨ ‘ਚ ਜਾਰੀ ਹੋਇਆ ਰੈੱਡ ਅਲਰਟ

 ਭਾਰਤੀ ਫੌਜ ਦੁਆਰਾ ਕੀਤੇ ਜਾ ਰਹੇ ਜੰਗੀ ਅਭਿਆਸਾਂ (Military Exercises) ਕਾਰਨ ਪਾਕਿਸਤਾਨ ਵਿੱਚ ਖੌਫ ਦਾ ਮਾਹੌਲ ਬਣਿਆ ਹੋਇਆ ਹੈ। ਇਸ ਸਥਿਤੀ ਦੇ ਮੱਦੇਨਜ਼ਰ, ਪਾਕਿਸਤਾਨੀ ਆਰਮੀ ਚੀਫ਼ ਫੀਲਡ ਮਾਰਸ਼ਲ ਜਨਰਲ ਆਸਿਮ ਮੁਨੀਰ ਨੇ ਦੇਸ਼ ਭਰ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਜਨਰਲ ਮੁਨੀਰ ਨੇ ਸਾਰੇ ਕਮਾਂਡਰਾਂ ਨੂੰ ਰੀਅਲ ਟਾਈਮ ਅਪਡੇਟ ਦੇਣ ਦੇ ਆਦੇਸ਼ ਦਿੱਤੇ ਹਨ। ਥਲ ਸੈਨਾ ਦੇ ਨਾਲ-ਨਾਲ ਹਵਾਈ ਸੈਨਾ (ਏਅਰ ਫੋਰਸ) ਅਤੇ ਜਲ ਸੈਨਾ (ਨੇਵੀ) ਵੀ ਆਪਣੇ-ਆਪਣੇ ਮੋਰਚਿਆਂ ‘ਤੇ ਪੂਰੀ ਤਰ੍ਹਾਂ ਅਲਰਟ ‘ਤੇ ਹੈ।

ਪਾਕਿਸਤਾਨ ਦੀ ਥਲ ਸੈਨਾ ਪੂਰੀ ਤਰ੍ਹਾਂ ਰੈੱਡ ਅਲਰਟ ‘ਤੇ ਹੈ ਅਤੇ ਉਸ ਨੇ ਆਪਣੀ ਨਵੀਂ ਆਰਮੀ ਰਾਕੇਟ ਫੋਰਸ ਕਮਾਂਡ ਨੂੰ ਵੀ ਐਕਟਿਵ ਕਰ ਦਿੱਤਾ ਹੈ। ਜਵਾਬੀ ਕਾਰਵਾਈ ਕਰਨ ਲਈ ਲਾਂਚ ਵਾਹਨਾਂ ਨੂੰ ਸੁਰੱਖਿਅਤ ਬੇਸਾਂ ਵਿੱਚ ਭੇਜਿਆ ਗਿਆ ਹੈ। ਪਾਕਿਸਤਾਨੀ ਹਵਾਈ ਸੈਨਾ ਨੇ ਦੇਸ਼ ਭਰ ਵਿੱਚ ਲਗਾਤਾਰ ਨਿਗਰਾਨੀ ਸ਼ੁਰੂ ਕਰ ਦਿੱਤੀ ਹੈ। ਤਕਰੀਬਨ 20 ਜੈੱਟ ਹਰ ਸਮੇਂ ਤਿਆਰ ਹਨ ਅਤੇ ਰੋਜ਼ਾਨਾ 50 ਤੋਂ 60 ਜੈੱਟ ਉਡਾਣ ਭਰ ਕੇ ਲਗਾਤਾਰ ਸਰਹੱਦੀ ਗਸ਼ਤ ਕਰ ਰਹੇ ਹਨ।

ਇਸ ਤੋਂ ਇਲਾਵਾ ਪਾਕਿਸਤਾਨ ਦੀ ਜਲ ਸੈਨਾ ਨੇ ਵੀ ਜ਼ਿਆਦਾਤਰ ਥਾਵਾਂ ‘ਤੇ ਅਲਰਟ ਜਾਰੀ ਕਰ ਦਿੱਤਾ ਹੈ। ਗਵਾਦਰ ਪੋਰਟ, ਅਰਬ ਸਾਗਰ ਦੇ ਤੱਟ ਅਤੇ ਸਮੁੰਦਰੀ ਵਪਾਰਕ ਰਸਤਿਆਂ ਦੀ ਖਾਸ ਨਿਗਰਾਨੀ ਵਧਾ ਦਿੱਤੀ ਗਈ ਹੈ। ਭਾਰਤ ਦੀ ਵੱਡੀ ਜਲ ਸੈਨਾ (ਬਲੂ-ਵਾਟਰ ਨੇਵੀ) ਦੇ ਮੁਕਾਬਲੇ ਛੋਟੀ ਹੋਣ ਕਾਰਨ ਪਾਕਿਸਤਾਨ ਤੱਟੀ ਰੱਖਿਆ ਰਣਨੀਤੀ (coastal defense strategy) ‘ਤੇ ਕੰਮ ਕਰ ਰਿਹਾ ਹੈ।

ਰੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਰੈੱਡ ਅਲਰਟ ਪਾਕਿਸਤਾਨੀ ਫੌਜੀ ਲੀਡਰਸ਼ਿਪ ਦੀ ਚਿੰਤਾ ਨੂੰ ਦਰਸਾਉਂਦਾ ਹੈ, ਕਿਉਂਕਿ ਭਾਰਤੀ ਅਭਿਆਸ ਸਰਹੱਦੀ ਖੇਤਰਾਂ ਵਿੱਚ ਰਣਨੀਤਕ ਮਹੱਤਵ ਰੱਖਦੇ ਹਨ। ਪਾਕਿਸਤਾਨ ਦੀ ਨਵੀਂ ਰਣਨੀਤਕ ਮਿਜ਼ਾਈਲ ਕਮਾਂਡ ਵੀ ਪੂਰੀ ਤਰ੍ਹਾਂ ਸਰਗਰਮ ਹੈ। ਹਾਲਾਂਕਿ, ਪਾਕਿਸਤਾਨੀ ਫੌਜ ਦੀਆਂ ਇਹ ਤਿਆਰੀਆਂ ਮੁੱਖ ਤੌਰ ‘ਤੇ ਰੱਖਿਆਤਮਕ ਸਰੂਪ ਦੀਆਂ ਹਨ, ਤਾਂ ਜੋ ਹਮਲੇ ਦੀ ਸਥਿਤੀ ਵਿੱਚ ਤੁਰੰਤ ਜਵਾਬੀ ਕਾਰਵਾਈ ਕੀਤੀ ਜਾ ਸਕੇ।

By Rajeev Sharma

Leave a Reply

Your email address will not be published. Required fields are marked *