ਗੁਰਪ੍ਰੀਤ ਸਿੰਘ :- ਭਾਰਤੀ ਕ੍ਰਿਕਟ ਦੇ ਦਿੱਗਜ ਬੱਲੇਬਾਜ਼ ਅਤੇ ਸਾਬਕਾ ਕਪਤਾਨ ਅਜਿੰਕਿਆ ਰਹਾਣੇ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਵੀਡੀਓ ਸਾਂਝੀ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ। ਵੀਡੀਓ ਦੇ ਨਾਲ ਕੈਪਸ਼ਨ ਵਿੱਚ ਰਹਾਣੇ ਨੇ ਲਿਖਿਆ, “ਕੈਪ 278 ਹੁਣ ਵਿਦਾ ਲੈ ਰਿਹਾ ਹੈ। ਇੰਨੇ ਸਾਲਾਂ ਤੱਕ ਮਿਲੇ ਪਿਆਰ ਅਤੇ ਸਹਿਯੋਗ ਲਈ ਧੰਨਵਾਦ। ਹਮੇਸ਼ਾ ਆਭਾਰੀ ਰਹਾਂਗਾ।”
ਭਾਰਤ ਲਈ 85 ਟੈਸਟ, 90 ਵਨਡੇ ਅਤੇ 20 ਟੀ-20 ਖੇਡ ਚੁੱਕੇ ਰਹਾਣੇ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਜਾਰੀ ਕਰਕੇ ਇਸ ਫੈਸਲੇ ਦਾ ਐਲਾਨ ਕੀਤਾ। ਉਸਨੇ ਕਿਹਾ ਕਿ ਇਹ ਉਸਦੇ ਲਈ ਅੱਗੇ ਵਧਣ ਦਾ ਸਹੀ ਸਮਾਂ ਹੈ।
ਰਹਾਣੇ ਲੰਬੇ ਸਮੇਂ ਤੋਂ ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਸਨ। ਉਨ੍ਹਾਂ ਨੇ ਆਖਰੀ ਅੰਤਰਰਾਸ਼ਟਰੀ ਮੈਚ 2023 ਵਿੱਚ ਖੇਡਿਆ ਸੀ।
