ਨੈਸ਼ਨਲ ਟਾਈਮਜ਼ ਬਿਊਰੋ :- ਈਵਾਈ ਇਕੌਨਮੀ ਵਾਚ ਦਾ ਕਹਿਣਾ ਹੈ ਕਿ 1 ਅਪਰੈਲ ਤੋਂ ਸ਼ੁਰੂ ਹੋਣ ਵਾਲੇ ਵਿੱਤੀ ਵਰ੍ਹੇ 2025-26 ਦੌਰਾਨ ਭਾਰਤੀ ਅਰਥਚਾਰਾ 6.5 ਫ਼ੀਸਦ ਦੀ ਦਰ ਨਾਲ ਵਧੇਗਾ। ਈਵਾਈ ਦਾ ਮੰਨਣਾ ਹੈ ਕਿ ਤਵਾਜ਼ਨ ਵਾਲੀ ਵਿੱਤੀ ਰਣਨੀਤੀ ਲੰਮੇ ਸਮੇਂ ਦੇ ਵਿਕਾਸ ਦੀਆਂ ਸੰਭਾਵਨਾਵਾਂ ਨੂੰ ਵਧਾਏਗੀ। ਈਵਾਈ ਇਕੌਨਮੀ ਵਾਚ ਦੀ ਮਾਰਚ ਮਹੀਨੇ ਦੀ ਰਿਪੋਰਟ ’ਚ ਸਾਲ 2024-25 ’ਚ ਭਾਰਤ ਦੀ ਜੀਡੀਪੀ ਦੀ ਦਰ 6.4 ਜਦਕਿ ਸਾਲ 2025-26 ਦੌਰਾਨ 6.5 ਫੀਸਦ ਰਹਿਣ ਦਾ ਅਨੁਮਾਨ ਜ਼ਾਹਿਰ ਕੀਤਾ ਗਿਆ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਲਈ ਵਿੱਤੀ ਨੀਤੀ ਨੂੰ ਦੇਸ਼ ਦੀ ਵਿਕਸਿਕ ਭਾਰਤ ਦੀ ਮੁਹਿੰਮ ਨਾਲ ਜੋੜਨ ਦੀ ਲੋੜ ਹੈ।
ਵਿੱਤੀ ਵਰ੍ਹੇ 2025-26 ਦੌਰਾਨ ਭਾਰਤੀ ਅਰਥਚਾਰਾ 6.5% ਦੀ ਦਰ ਨਾਲ ਵਧੇਗਾ: ਈਵਾਈ ਰਿਪੋਰਟ
