ਅਮਰੀਕਾ ਨਾਲ ਵਪਾਰਕ ਵਾਰਤਾ ਲਈ ਭਾਰਤੀ ਟੀਮ ਛੇਤੀ ਹੀ ਵਾਸ਼ਿੰਗਟਨ ਜਾਵੇਗੀ : ਅਧਿਕਾਰੀ

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤੀ ਵਣਜ ਮੰਤਰਾਲਾ ਦੀ ਇਕ ਟੀਮ ਪ੍ਰਸਤਾਵਿਤ ਵਪਾਰ ਸਮਝੌਤੇ ਲਈ ਅਮਰੀਕਾ ਨਾਲ ਇਕ ਹੋਰ ਦੌਰ ਦੀ ਗੱਲਬਾਤ ਲਈ ਛੇਤੀ ਹੀ ਵਾਸ਼ਿੰਗਟਨ ਦਾ ਦੌਰਾ ਕਰੇਗੀ। ਇਕ ਸਰਕਾਰੀ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਅਧਿਕਾਰੀ ਨੇ ਦੱਸਿਆ ਕਿ ਇਸ ਦੌਰੇ ਦੌਰਾਨ ਦੋ-ਪੱਖੀ ਵਪਾਰ ਸਮਝੌਤੇ (ਬੀ. ਟੀ. ਏ.) ਦੇ ਅੰਤ੍ਰਿਮ ਅਤੇ ਪਹਿਲੇ ਗੇੜ, ਦੋਹਾਂ ’ਤੇ ਗੱਲਬਾਤ ਹੋਵੇਗੀ। ਦੌਰੇ ਦੀਆਂ ਤਰੀਕਾਂ ਅਜੇ ਤੈਅ ਨਹੀਂ ਹੋਈਆਂ ਹਨ। ਹਾਲਾਂਕਿ, ਸੂਤਰਾਂ ਦਾ ਕਹਿਣਾ ਹੈ ਕਿ ਟੀਮ ਦੀ ਅਗਲੇ ਹਫ਼ਤੇ ਵਾਸ਼ਿੰਗਟਨ ਜਾਣ ਦੀ ਸੰਭਾਵਨਾ ਹੈ। ਮੁੱਖ ਵਾਰਤਾਕਾਰ ਰਾਜੇਸ਼ ਅਗਰਵਾਲ ਦੀ ਅਗਵਾਈ ’ਚ ਭਾਰਤੀ ਟੀਮ ਸਮਝੌਤੇ ’ਤੇ ਗੱਲਬਾਤ ਪੂਰੀ ਕਰਨ ਤੋਂ ਬਾਅਦ ਇਸ ਮਹੀਨੇ ਦੀ ਸ਼ੁਰੂਆਤ ’ਚ ਹੀ ਵਾਸ਼ਿੰਗਟਨ ਤੋਂ ਪਰਤੀ ਹੈ। ਇਹ ਦੌਰਾ ਮਹੱਤਵਪੂਰਨ ਹੈ, ਕਿਉਂਕਿ ਅਮਰੀਕਾ ਨੇ ਵਾਧੂ ਇੰਪੋਰਟ ਡਿਊਟੀ (ਭਾਰਤ ਦੇ ਮਾਮਲੇ ’ਚ ਇਹ 26 ਫ਼ੀਸਦੀ ਹੈ) ਨੂੰ 1 ਅਗਸਤ ਤੱਕ ਲਈ ਟਾਲ ਦਿੱਤਾ ਹੈ।

By Rajeev Sharma

Leave a Reply

Your email address will not be published. Required fields are marked *