ਗੁਰਪ੍ਰੀਤ ਸਿੰਘ :- ਅੱਜ ਅਕਤੂਬਰ ਦਾ ਮਹੀਨਾ ਕਈ ਬਦਲਾਵਾਂ ਨਾਲ ਸ਼ੁਰੂ ਹੋਇਆ ਹੈ, ਅਤੇ ਪਹਿਲੇ ਦਿਨ ਹੀ ਐੱਮ ਲੋਕਾਂ ਨੂੰ ਮਹਿੰਗਾਈ ਦਾ ਝਟਕਾ ਲੱਗਿਆ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ 1 ਅਕਤੂਬਰ, 2026 ਨੂੰ ਸਵੇਰੇ ਹੀ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਸੋਧ ਕੀਤੀ ਹੈ ਅਤੇ ਨਵੀਆਂ ਦਰਾਂ ਜਾਰੀ ਕੀਤੀਆਂ ਹਨ, ਜਿਸ ਤਹਿਤ ਤੇਲ ਕੰਪਨੀਆਂ ਨੇ 19 ਕਿਲੋਗ੍ਰਾਮ ਵਾਲੇ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਵੀ ₹62.50 ਦਾ ਵਾਧਾ ਕੀਤਾ ਹੈ।
ਤੇਲ ਕੰਪਨੀਆਂ ਨੇ ਜਿੱਥੇ 19 ਕਿਲੋਗ੍ਰਾਮ ਵਾਲੇ ਵਪਾਰਕ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ, ਉੱਥੇ ਹੀ ਰਾਹਤ ਵਾਲੀ ਖ਼ਬਰ ਇਹ ਹੈ ਕਿ ਘਰੇਲੂ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ। ਇਸਦਾ ਮਤਲਬ ਹੈ ਕਿ 14.2 ਕਿਲੋਗ੍ਰਾਮ ਵਾਲਾ ਐਲਪੀਜੀ ਸਿਲੰਡਰ ਅਜੇ ਵੀ ਪੁਰਾਣੀ ਦਰ ਤੇ ਹੀ ਮਿਲੇਗਾ।
