ਨੈਸ਼ਨਲ ਟਾਈਮਜ਼ ਬਿਊਰੋ :- ਇਜ਼ਰਾਈਲ ਅਤੇ ਈਰਾਨ ਦਰਮਿਆਨ ਵੱਧ ਰਹੀ ਤਣਾਅਪੂਰਨ ਸਥਿਤੀ ਦੇ ਮੱਦੇਨਜ਼ਰ ਇਰਾਕ ਨੇ ਆਪਣਾ ਹਵਾਈ ਅਕਾਸ਼ ਬੰਦ ਕਰ ਦਿੱਤਾ ਹੈ ਅਤੇ ਸਾਰੇ ਉਡਾਣਾਂ ਅਸਥਾਈ ਤੌਰ ‘ਤੇ ਰੱਦ ਕਰ ਦਿੱਤੀਆਂ ਹਨ। ਇਰਾਕੀ ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਸ਼ੁੱਕਰਵਾਰ, 13 ਜੂਨ ਨੂੰ ਦਿੱਤੀ।

ਇਸ ਖੇਤਰ ਵਿੱਚ ਬਣੀ ਤਣਾਅਪੂਰਨ ਸਥਿਤੀ ਕਾਰਨ ਅੰਤਰਰਾਸ਼ਟਰੀ ਹਵਾਈ ਯਾਤਰਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਦਿੱਲੀ ਏਅਰਪੋਰਟ ਨੇ ਯਾਤਰੀਆਂ ਲਈ ਇਕ ਸਾਵਧਾਨੀ ਸੂਚਨਾ ਜਾਰੀ ਕਰਦਿਆਂ ਕਿਹਾ ਹੈ ਕਿ ਹਾਲਾਂਕਿ ਦਿੱਲੀ ਏਅਰਪੋਰਟ ਦੀਆਂ ਕਾਰਵਾਈਆਂ ਸਧਾਰਣ ਢੰਗ ਨਾਲ ਜਾਰੀ ਹਨ, ਪਰ ਇਰਾਕ, ਈਰਾਨ ਅਤੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਹਵਾਈ ਅਕਾਸ਼ ਬੰਦ ਹੋਣ ਕਰਕੇ ਵੈਸਟ ਏਸ਼ੀਆ ਵਾਲੀਆਂ ਉਡਾਣਾਂ ਦੇ ਸ਼ੈਡਿਊਲ ਪ੍ਰਭਾਵਿਤ ਹੋ ਸਕਦੇ ਹਨ।
ਏਅਰ ਇੰਡੀਆ ਦੀਆਂ ਪ੍ਰਭਾਵਿਤ ਉਡਾਣਾਂ:
ਸੁਰੱਖਿਆ ਦੇ ਤਹਿਤ ਏਅਰ ਇੰਡੀਆ ਨੇ ਕਈ ਲੰਬੇ ਰੂਟ ਵਾਲੀਆਂ ਅੰਤਰਰਾਸ਼ਟਰੀ ਉਡਾਣਾਂ ਨੂੰ ਮੋੜ ਦਿੱਤਾ ਜਾਂ ਵਾਪਸ ਭੇਜ ਦਿੱਤਾ ਹੈ। ਪ੍ਰਭਾਵਿਤ ਰੂਟਾਂ ਵਿੱਚ ਲੰਡਨ, ਨਿਊਯਾਰਕ, ਟੋਰਾਂਟੋ, ਵਾਸ਼ਿੰਗਟਨ ਆਦਿ ਸ਼ਾਮਲ ਹਨ।
ਡਾਇਵਰਟ ਕੀਤੀਆਂ ਗਈਆਂ ਉਡਾਣਾਂ:
- AI130 (ਲੰਡਨ ਹੀਥਰੋ–ਮੁੰਬਈ) – ਵੀਅਨਾ ਮੋੜੀ
- AI102 (ਨਿਊਯਾਰਕ–ਦਿੱਲੀ) – ਸ਼ਾਰਜਾ ਮੋੜੀ
- AI116 (ਨਿਊਯਾਰਕ–ਮੁੰਬਈ) – ਜਿੱਦਾਹ ਮੋੜੀ
- AI2018 (ਲੰਡਨ ਹੀਥਰੋ–ਦਿੱਲੀ) – ਮੁੰਬਈ ਮੋੜੀ
- AI132 (ਲੰਡਨ ਹੀਥਰੋ–ਬੈਂਗਲੁਰੂ) – ਸ਼ਾਰਜਾ ਮੋੜੀ
- AI2016 (ਲੰਡਨ ਹੀਥਰੋ–ਦਿੱਲੀ) – ਵੀਅਨਾ ਮੋੜੀ
- AI104 (ਵਾਸ਼ਿੰਗਟਨ–ਦਿੱਲੀ) – ਵੀਅਨਾ ਮੋੜੀ
- AI188 (ਵੈਂਕੂਵਰ–ਦਿੱਲੀ) – ਜਿੱਦਾਹ ਮੋੜੀ
- AI101 (ਦਿੱਲੀ–ਨਿਊਯਾਰਕ) – ਫ੍ਰੈਂਕਫਰਟ ਜਾਂ ਮਿਲਾਨ ਮੋੜੀ
- AI126 (ਸ਼ਿਕਾਗੋ–ਦਿੱਲੀ) – ਜਿੱਦਾਹ ਮੋੜੀ
- AI190 (ਟੋਰਾਂਟੋ–ਦਿੱਲੀ) – ਫ੍ਰੈਂਕਫਰਟ ਮੋੜੀ
ਵਾਪਸ ਆਈਆਂ ਉਡਾਣਾਂ:
- AI129 (ਮੁੰਬਈ–ਲੰਡਨ ਹੀਥਰੋ) – ਮੁੰਬਈ ਵਾਪਸ
- AI119 (ਮੁੰਬਈ–ਨਿਊਯਾਰਕ) – ਮੁੰਬਈ ਵਾਪਸ
- AI103 (ਦਿੱਲੀ–ਵਾਸ਼ਿੰਗਟਨ) – ਦਿੱਲੀ ਵਾਪਸ
- AI106 (ਨਿਊਆਰਕ–ਦਿੱਲੀ) – ਦਿੱਲੀ ਵਾਪਸ
- AI189 (ਦਿੱਲੀ–ਟੋਰਾਂਟੋ) – ਦਿੱਲੀ ਵਾਪਸ
ਸੁਚਨਾ ਯਾਤਰੀਆਂ ਲਈ:
ਸਭ ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਡਾਣਾਂ ਦੀ ਹਾਲਤ ਜਾਂਚਣ ਲਈ ਏਅਰਲਾਈਨ ਨਾਲ ਸੰਪਰਕ ਕਰਕੇ ਪੱਕੀ ਜਾਣਕਾਰੀ ਲੈਣ ਅਤੇ ਫਲਾਈਟ ਸ਼ੈਡਿਊਲ ਦੀ ਪੁਸ਼ਟੀ ਤੋਂ ਬਾਅਦ ਹੀ ਏਅਰਪੋਰਟ ਵੱਲ ਰਵਾਨਾ ਹੋਣ, ਕਿਉਂਕਿ ਹਵਾਈ ਰੂਟਾਂ ਵਿੱਚ ਆਉਂਦੇ ਤਬਦੀਲੀਕਾਰਨ ਦੇਰ ਜਾਂ ਰੀਰਾਉਟਿੰਗ ਜਾਰੀ ਰਹਿ ਸਕਦੀ ਹੈ।