ਇਜ਼ਰਾਈਲ ਦਾ ਈਰਾਨ ਦੇ ‘ਦਿਲ’ ‘ਤੇ ਵਾਰ! ਜ਼ਬਰਦਸਤ ਧਮਾਕੇ ਨਾਲ ਦੂਰ-ਦੂਰ ਤੱਕ ਕੰਬ ਗਈ ਧਰਤੀ

ਤਹਿਰਾਨ/ਦੁਬਈ: ਈਰਾਨ ਦੀ ਰਾਜਧਾਨੀ ਤਹਿਰਾਨ ਐਤਵਾਰ ਨੂੰ ਉਸ ਸਮੇਂ ਜ਼ਬਰਦਸਤ ਧਮਾਕਿਆਂ ਨਾਲ ਦਹਿਲ ਗਈ ਜਦੋਂ ਇਜ਼ਰਾਈਲੀ ਫੌਜ ਨੇ ਸ਼ਹਿਰ ਦੇ ਬਿਲਕੁਲ ਕੇਂਦਰੀ ਹਿੱਸੇ ਯਾਨੀ ‘ਦਿਲ’ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ। ਇਸ ਧਮਾਕੇ ਕਾਰਨ ਅਸਮਾਨ ਵਿੱਚ ਧੂੰਏਂ ਦਾ ਇੱਕ ਵੱਡਾ ਗੁਬਾਰ ਦੇਖਿਆ ਗਿਆ ਅਤੇ ਧਮਾਕਾ ਇੰਨਾ ਭਿਆਨਕ ਸੀ ਕਿ ਇਸ ਨਾਲ ਧਰਤੀ ਕੰਬ ਗਈ।

ਪੁਲਸ ਹੈੱਡਕੁਆਰਟਰ ਅਤੇ ਸਟੇਟ ਟੀਵੀ ਦੇ ਨੇੜੇ ਹੋਇਆ ਧਮਾਕਾ 
ਮਿਲੀ ਜਾਣਕਾਰੀ ਅਨੁਸਾਰ, ਇਹ ਧਮਾਕਾ ਤਹਿਰਾਨ ਦੇ ਉਸ ਇਲਾਕੇ ‘ਚ ਕੇਂਦਰਿਤ ਸੀ ਜਿੱਥੇ ਦੇਸ਼ ਦਾ ਪੁਲਸ ਹੈੱਡਕੁਆਰਟਰ ਅਤੇ ਈਰਾਨੀ ਸਟੇਟ ਟੈਲੀਵਿਜ਼ਨ ਸਥਿਤ ਹਨ। ਹਾਲਾਂਕਿ, ਫਿਲਹਾਲ ਇਹ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਸ ਹਮਲੇ ਦਾ ਅਸਲ ਨਿਸ਼ਾਨਾ ਕਿਹੜੀ ਇਮਾਰਤ ਜਾਂ ਜਗ੍ਹਾ ਸੀ।

ਇਜ਼ਰਾਈਲੀ ਫੌਜ ਦਾ ਬਿਆਨ 
ਇਜ਼ਰਾਈਲੀ ਫੌਜ ਨੇ ਪੁਸ਼ਟੀ ਕੀਤੀ ਹੈ ਕਿ ਉਹ ਕੇਂਦਰੀ ਤਹਿਰਾਨ ‘ਚ ਵੱਖ-ਵੱਖ ਠਿਕਾਣਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਫੌਜ ਮੁਤਾਬਕ, ਜੰਗ ਦੇ ਪਹਿਲੇ ਦਿਨ ਉਨ੍ਹਾਂ ਨੇ ਤਹਿਰਾਨ ਤੱਕ ਦਾ ਰਸਤਾ ਸਾਫ਼ ਕੀਤਾ ਸੀ ਅਤੇ ਹੁਣ ਦੂਜੇ ਦਿਨ ਉਹ ਸਿੱਧਾ ਸ਼ਹਿਰ ਦੇ ਕੇਂਦਰੀ ਹਿੱਸਿਆਂ ‘ਤੇ ਹਮਲੇ ਕਰ ਰਹੇ ਹਨ।

By Rajeev Sharma

Leave a Reply

Your email address will not be published. Required fields are marked *