ਜੇਲ੍ਹ ਦੀ ਸੁਰੱਖਿਆ ਨੂੰ ਲੱਗੀ ਸੰਨ੍ਹ! ਚੈਕਿੰਗ ਦੌਰਾਨ ਮੋਬਾਈਲ ਬਰਾਮਦ

ਨੈਸ਼ਨਲ ਟਾਈਮਜ਼ ਬਿਊਰੋ :- ਕੇਂਦਰੀ ਜੇਲ੍ਹ ਲੁਧਿਆਣਾ ਦੀ ਸੁਰੱਖਿਆ ਨੂੰ ਫ਼ਿਰ ਤੋਂ ਸੰਨ੍ਹ ਲੱਗ ਗਈ ਤੇ ਅੰਦਰ ਮੋਬਾਈਲ ਫ਼ੋਨ ਪਹੁੰਚ ਗਏ। ਪੁਲਸ ਵੱਲੋਂ ਚੈਕਿੰਗ ਦੌਰਾਨ 2 ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ। ਇਸ ਮਾਮਲੇ ਵਿਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਕੇਂਦਰੀ ਜੇਲ੍ਹ ‘ਚ ਚੈਕਿੰਗ ਦੌਰਾਨ 2 ਲਾਵਾਰਸ ਮੋਬਾਈਲ ਮਿਲਣ ‘ਤੇ ਪੁਲਸ ਨੇ ਸਹਾਇਕ ਸੁਪਰੀਡੰਟ ਜਸਵਿੰਦਰ ਸਿੰਘ ਦੀ ਸ਼ਿਕਾਇਤ ‘ਤੇ ਅਣਪਛਾਤੇ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

By Gurpreet Singh

Leave a Reply

Your email address will not be published. Required fields are marked *