ਜਸਬੀਰ ਸਿੰਘ ਦਾ ਮਿਲਿਆ ਦੋ ਦਿਨ ਦਾ ਹੋਰ ਪੁਲਿਸ ਰਿਮਾਂਡ, ISI ਨਾਲ ਸੰਬੰਧ ਦਾ ਦੋਸ਼

ਮੋਹਾਲੀ, 7 ਜੂਨ : ਪੰਜਾਬੀ ਯੂਟਿਊਬਰ ਜਸਬੀਰ ਸਿੰਘ ਮਹਲ ਨੂੰ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਵਿੱਚ ਪੁਲਿਸ ਵੱਲੋਂ ਪੇਸ਼ ਕੀਤਾ ਗਿਆ, ਜਿੱਥੇ ਉਸ ਖ਼ਿਲਾਫ਼ ISI ਨਾਲ ਸਬੰਧਿਤ ਗੰਭੀਰ ਇਲਜ਼ਾਮ ਲਗਾਏ ਗਏ ਹਨ। ਸਰਕਾਰੀ ਵਕੀਲ ਵੱਲੋਂ ਅਦਾਲਤ ਵਿੱਚ ਦਾਅਵਾ ਕੀਤਾ ਗਿਆ ਕਿ ਜਸਬੀਰ ਦੀ ਮਿਲਾਕਾਤ ISI ਏਜੰਟ ਦਾਨਿਸ਼ ਰਾਹੀਂ ਹੋਈ ਸੀ ਅਤੇ ਉਹ ਪਾਕਿਸਤਾਨ 6 ਵਾਰ ਜਾ ਚੁੱਕਾ ਹੈ।

ਸਰਕਾਰੀ ਵਕੀਲ ਨੇ ਦੱਸਿਆ ਕਿ ਦਾਨਿਸ਼ ਵੱਲੋਂ ਜਸਬੀਰ ਕੋਲੋਂ ਭਾਰਤੀ ਸਿਮ ਮੰਗੀ ਜਾ ਰਹੀ ਸੀ। ਪੁਲਿਸ ਨੇ ਜਸਬੀਰ ਦਾ ਲੈਪਟਾਪ ਕਬਜ਼ੇ ‘ਚ ਲੈ ਲਿਆ ਹੈ ਅਤੇ ਉਸ ਦੀ ਜਾਂਚ ਜਾਰੀ ਹੈ। ਖ਼ੁਲਾਸਾ ਕੀਤਾ ਗਿਆ ਕਿ ਜਸਬੀਰ ਨੇ ਆਪਣੀ ਇਕ ਮਹਿਲਾ ਮਿੱਤਰ ਦੀ ਵੀ ਦਾਨਿਸ਼ ਨਾਲ ਮੁਲਾਕਾਤ ਕਰਵਾਈ ਸੀ।

ਪੁਲਿਸ ਨੇ ਅਦਾਲਤ ਤੋਂ 7 ਦਿਨਾਂ ਦੀ ਰਿਮਾਂਡ ਦੀ ਮੰਗ ਕੀਤੀ ਹੈ। ਸਰਕਾਰੀ ਵਕੀਲ ਅਨੁਸਾਰ, ਇਹ ਸਾਰੀਆਂ ਗੱਲਾਂ ਜਸਬੀਰ ਨੇ ਪੁਲਿਸ ਕਸਟਡੀ ਦੌਰਾਨ ਕਬੂਲ ਕੀਤੀਆਂ ਹਨ।

ਇਸ ਤੋਂ ਇਲਾਵਾ, ਇੱਕ ਵਾਰ ਪਾਕਿਸਤਾਨ ਦੌਰੇ ਦੌਰਾਨ, ਜਸਬੀਰ ਦਾ ਲੈਪਟਾਪ ਲਗਭਗ 1.5 ਘੰਟੇ ਲਈ ISI ਏਜੰਟ ਦੇ ਕਬਜ਼ੇ ਵਿੱਚ ਰਿਹਾ। ਪੁਲਿਸ ਨੂੰ ਉਸਦੇ ਮੋਬਾਈਲ ਤੋਂ 150 ਦੇ ਲਗਭਗ ਪਾਕਿਸਤਾਨੀ ਨੰਬਰ ਮਿਲੇ ਹਨ, ਜੋ ਸੁਰੱਖਿਆ ਸੰਸਥਾਵਾਂ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ।

ਪੁਲਿਸ ਅਤੇ ਖੁਫੀਆ ਏਜੰਸੀਆਂ ਹੁਣ ਇਸ ਮਾਮਲੇ ਦੀ ਹਰ ਕੋਣ ਤੋਂ ਜਾਂਚ ਕਰ ਰਹੀਆਂ ਹਨ ਕਿ ਕਿਤੇ ਇਹ ਕੋਈ ਵੱਡੀ ਸਾਜ਼ਿਸ਼ ਦਾ ਹਿੱਸਾ ਤਾਂ ਨਹੀਂ।

By Gurpreet Singh

Leave a Reply

Your email address will not be published. Required fields are marked *