ਮਾਤਮ ‘ਚ ਬਦਲੀਆਂ ਖੁਸ਼ੀਆਂ! ਵਿਆਹ ਸਮਾਗਮ ‘ਤੇ ਡਰੋਨ ਹਮਲੇ ‘ਚ 30 ਮੌਤਾਂ, ਸੂਡਾਨ ‘ਚ ਸੋਗ ਦੀ ਲਹਿਰ

ਕਾਹਿਰਾ:  ਇੱਕ ਵਿਆਹ ਸਮਾਗਮ ‘ਤੇ ਕੀਤੇ ਗਏ ਡਰੋਨ ਹਮਲੇ ਵਿੱਚ ਘੱਟੋ-ਘੱਟ 30 ਆਮ ਨਾਗਰਿਕ ਮਾਰੇ ਗਏ ਹਨ। ਮਰਨ ਵਾਲਿਆਂ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਬੱਚੇ ਸ਼ਾਮਲ ਹਨ। ਸੂਡਾਨ ਦੇ ਦਾਰਫੁਰ ਖੇਤਰ ਵਿੱਚ ਇਹ ਦਰਦਨਾਕ ਘਟਨਾ ਵਾਪਰੀ ਹੈ।। ਸੰਯੁਕਤ ਰਾਸ਼ਟਰ (UN) ਨੇ ਵੀਰਵਾਰ ਨੂੰ ਹੋਏ ਇਸ ਕਤਲੇਆਮ ਦੀ ਪੁਸ਼ਟੀ ਕਰਦਿਆਂ ਇਸ ਦੀ ਸਖ਼ਤ ਨਿੰਦਾ ਕੀਤੀ ਹੈ।

ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਦੱਸਿਆ ਕਿ ਇਹ ਭਿਆਨਕ ਹਮਲਾ ਉੱਤਰੀ ਦਾਰਫੁਰ ਦੇ ਕੁਤੁਮ ਕਸਬੇ ਵਿੱਚ ਹੋਇਆ, ਜਿੱਥੇ ਇੱਕ ਵਿਆਹ ਦਾ ਜਸ਼ਨ ਮਨਾਇਆ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਸੂਡਾਨੀ ਫੌਜ ਅਤੇ ਅਰਧ ਸੈਨਿਕ ਬਲ ‘ਰੈਪਿਡ ਸਪੋਰਟ ਫੋਰਸਿਜ਼’ (RSF) ਵਿਚਕਾਰ ਜਾਰੀ ਵਧਦੇ ਡਰੋਨ ਹਮਲਿਆਂ ਦੀ ਲੜੀ ਵਿੱਚ ਤਾਜ਼ਾ ਘਟਨਾ ਹੈ। ਦੋਵੇਂ ਧਿਰਾਂ ਅਪ੍ਰੈਲ 2023 ਤੋਂ ਸੱਤਾ ਲਈ ਖ਼ੂਨੀ ਸੰਘਰਸ਼ ਵਿੱਚ ਜੁਟੀਆਂ ਹੋਈਆਂ ਹਨ। ਸੰਯੁਕਤ ਰਾਸ਼ਟਰ ਦੇ ਅੰਕੜਿਆਂ ਅਨੁਸਾਰ ਸੂਡਾਨ ਵਿਚ 3 ਸਾਲ ਤੋਂ ਜਾਰੀ ਇਸ ਸੰਘਰਸ਼ ਵਿਚ ਹੁਣ ਤੱਕ 40,000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ, ਹਾਲਾਂਕਿ ਮਦਦਗਾਰ ਸਮੂਹਾਂ ਦਾ ਕਹਿਣਾ ਹੈ ਕਿ ਅਸਲ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਹੋ ਸਕਦੀ ਹੈ,

ਸਟੀਫਨ ਦੁਜਾਰਿਕ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ, “ਅਸੀਂ ਇਸ ਹਮਲੇ ਅਤੇ ਆਮ ਨਾਗਰਿਕਾਂ ਵਿਰੁੱਧ ਕੀਤੇ ਜਾਣ ਵਾਲੇ ਸਾਰੇ ਹਮਲਿਆਂ ਦੀ ਨਿੰਦਾ ਕਰਦੇ ਹਾਂ। ਨਾਗਰਿਕਾਂ ਅਤੇ ਉਨ੍ਹਾਂ ਦੇ ਟਿਕਾਣਿਆਂ ‘ਤੇ ਡਰੋਨ ਹਮਲੇ ਬਿਲਕੁਲ ਵੀ ਸਵੀਕਾਰ ਨਹੀਂ ਹਨ। ਫਿਲਹਾਲ ਫੌਜ ਵੱਲੋਂ ਇਸ ਹਮਲੇ ਬਾਰੇ ਪੁੱਛੇ ਗਏ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਵੀ ਦੇਸ਼ ਦੇ ਦੱਖਣ-ਮੱਧ ਹਿੱਸੇ ਵਿੱਚ ਇੱਕ ਹਸਪਤਾਲ ‘ਤੇ ਹੋਏ ਡਰੋਨ ਹਮਲੇ ਵਿੱਚ 10 ਲੋਕਾਂ ਦੀ ਜਾਨ ਚਲੀ ਗਈ ਸੀ।



 

By Rajeev Sharma

Leave a Reply

Your email address will not be published. Required fields are marked *