ਕੰਨੜ ਅਦਾਕਾਰਾ ਰਾਨਿਆ ਰਾਓ 14 ਦਿਨ ਦੀ ਨਿਆਂਇਕ ਹਿਰਾਸਤ ’ਚ

ਨੈਸ਼ਨਲ ਟਾਈਮਜ਼ ਬਿਊਰੋ :- ਕੰਨੜ ਅਦਾਕਾਰਾ ਰਾਨਿਆ ਰਾਓ (ਅਸਲ ਨਾਂ ਹਰਸ਼ਵਰਧਿਨੀ ਰਾਨਿਆ) ਨੂੰ ਸੋਨਾ ਤਸਕਰੀ ਮਾਮਲੇ ਵਿੱਚ 14 ਦਿਨਾਂ ਲਈ ਜੇਲ੍ਹ ਭੇਜ ਦਿੱਤਾ ਗਿਆ ਹੈ। ਅਦਾਲਤ ਨੇ ਇਹ ਫੈਸਲਾ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (DRI) ਦੀ ਤਿੰਨ ਦਿਨ ਦੀ ਪੁੱਛਗਿੱਛ ਤੋਂ ਬਾਅਦ ਲਿਆ।

3 ਮਾਰਚ ਨੂੰ ਕੈਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ (ਕਰਨਾਟਕ) ‘ਤੇ ਰਾਨਿਆ ਰਾਓ ਨੂੰ 12.56 ਕਰੋੜ ਰੁਪਏ ਮੁੱਲ ਦੇ ਸੋਨੇ ਦੇ ਬਿਸਕੁਟਾਂ ਨਾਲ ਗ੍ਰਿਫ਼ਤਾਰ ਕੀਤਾ ਗਿਆ। ਉਹ ਦੁਬਈ ਤੋਂ ਪਰਤ ਰਹੀ ਸੀ।

ਰਾਨਿਆ ਕਰਨਾਟਕ ਪੁਲੀਸ ਦੇ ਸੀਨੀਅਰ IPS ਅਧਿਕਾਰੀ ਰਾਮਚੰਦਰ ਰਾਓ ਦੀ ਮਤਰੇਈ ਧੀ ਹੈ।

ਕੀ ਕਹਿ ਰਹੀ ਹੈ ਸਰਕਾਰ?

ਕਰਨਾਟਕ ਦੇ ਗ੍ਰਹਿ ਮੰਤਰੀ ਪਰਮੇਸ਼ਵਰ ਨੇ ਵਿਧਾਨ ਸਭਾ ‘ਚ ਕਿਹਾ ਕਿ ਸੋਨਾ ਤਸਕਰੀ ਦੀ ਜਾਂਚ DRI ਤੇ CBI ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਕਰਨਾਟਕ ਸਰਕਾਰ ਨੂੰ ਇਸ ਮਾਮਲੇ ਬਾਰੇ ਕੋਈ ਸਿੱਧੀ ਜਾਣਕਾਰੀ ਨਹੀਂ ਮਿਲੀ।

ਵਿਰੋਧੀ ਧਿਰ ਨੇ ਦੋਸ਼ ਲਗਾਏ ਹਨ ਕਿ ਪੁਲੀਸ ਨੇ ਅਦਾਕਾਰਾ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ, ਜਿਸ ਵਿਚ ਸੁਰੱਖਿਆ ਅਤੇ ਪੁਲੀਸ ਵਾਹਨ ਦੀ ਸਹੂਲਤ ਵੀ ਸ਼ਾਮਲ ਹੈ। ਸਰਕਾਰ ਨੇ ਇਹ ਮਾਮਲਾ CBI ਵਲੋਂ ਜਾਂਚ ਲਈ ਛੱਡ ਦਿੱਤਾ ਹੈ। ਅਦਾਲਤ ਦਾ ਹੁਕਮ, DRI ਨੇ ਅੱਜ (11 ਮਾਰਚ) ਰਾਨਿਆ ਨੂੰ ਅਦਾਲਤ ‘ਚ ਪੇਸ਼ ਕੀਤਾ, ਜਿੱਥੇ ਉਹ ਰੋ ਪਈ। ਅਦਾਲਤ ਨੇ 14 ਦਿਨ ਦੀ ਨਿਆਂਇਕ ਹਿਰਾਸਤ ਦੇ ਹੁਕਮ ਜਾਰੀ ਕਰ ਦਿੱਤੇ।

By Gurpreet Singh

Leave a Reply

Your email address will not be published. Required fields are marked *