ਨੈਸ਼ਨਲ ਟਾਈਮਜ਼ ਬਿਊਰੋ :- ਰਾਜਧਾਨੀ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। 70 ਸੀਟਾਂ ਲਈ 699 ਉਮੀਦਵਾਰ ਚੋਣ ਮੈਦਾਨ ਵਿੱਚ ਹਨ। 5 ਫਰਵਰੀ ਨੂੰ 13 ਹਜ਼ਾਰ ਤੋਂ ਵੱਧ ਬੂਥਾਂ ‘ਤੇ ਕੁੱਲ 60.54 ਫੀਸਦੀ ਵੋਟਿੰਗ ਹੋਈ ਸੀ। ਸੀਸੀਟੀਵੀ ਤੋਂ ਇਲਾਵਾ ਅਬਜ਼ਰਵਰਾਂ ਵੱਲੋਂ ਵੀ ਗਿਣਤੀ ਕੇਂਦਰਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ।
ਨਵੀਂ ਦਿੱਲੀ ਸੀਟ ਤੋਂ ਛੇਵੇਂ ਗੇੜ ਦੀ ਗਿਣਤੀ ਤੋਂ ਬਾਅਦ ਅਰਵਿੰਦ ਕੇਜਰੀਵਾਲ ਰੁਝਾਨਾਂ ਵਿੱਚ 225 ਵੋਟਾਂ ਨਾਲ ਪਛੜ ਗਏ ਹਨ। ਹੁਣ ਭਾਜਪਾ ਦੇ ਪ੍ਰਵੇਸ਼ ਵਰਮਾ ਅੱਗੇ ਹਨ।ਦੱਸ ਦੇਈਏ ਕਿ ਅਰਵਿੰਦ ਕੇਜਰੀਵਾਲ 2013 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲਗਾਤਾਰ ਤਿੰਨ ਵਾਰ ਇਸ ਸੀਟ ਦੀ ਨੁਮਾਇੰਦਗੀ ਕਰਨ ਵਾਲੀ ਮਰਹੂਮ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੂੰ ਹਰਾ ਕੇ ਦਿੱਲੀ ਦੀ ਸੱਤਾ ਵਿੱਚ ਆਏ ਸਨ। ਉਨ੍ਹਾਂ ਨੇ ਲਗਾਤਾਰ ਤਿੰਨ ਵਾਰ ਇਸ ਵਿਧਾਨ ਸਭਾ ਦੀ ਨੁਮਾਇੰਦਗੀ ਕੀਤੀ। ਫਿਲਹਾਲ ਇਹ ਸੀਟ ਕੇਜਰੀਵਾਲ ਕੋਲ ਹੈ।
ਕਾਲਕਾਜੀ ਸੀਟ ‘ਤੇ ਰੁਝਾਨਾਂ ਮੁਤਾਬਕ ਭਾਜਪਾ ਉਮੀਦਵਾਰ ਰਮੇਸ਼ ਬਿਧੂੜੀ ਅੱਗੇ ਚੱਲ ਰਹੇ ਹਨ ਅਤੇ ਸੀਐੱਮ ਆਤਿਸ਼ੀ ਪਿੱਛੇ ਚੱਲ ਰਹੇ ਹਨ। ਚਾਰ ਗੇੜਾਂ ਤੋਂ ਬਾਅਦ ਆਤਿਸ਼ੀ ਕਰੀਬ 1635 ਵੋਟਾਂ ਨਾਲ ਪਿੱਛੇ ਹਨ। ਕਾਲਕਾਜੀ ਸੀਟ ਸਭ ਤੋਂ ਚਰਚਿਤ ਸੀਟਾਂ ਵਿੱਚੋਂ ਇੱਕ ਹੈ।
ਇਸ ਵਾਰ ਆਮ ਆਦਮੀ ਪਾਰਟੀ ਨੇ ਕਾਲਕਾਜੀ ਸੀਟ ਤੋਂ ਮੁੱਖ ਮੰਤਰੀ ਆਤਿਸ਼ੀ ਨੂੰ ਟਿਕਟ ਦਿੱਤੀ ਹੈ। ਜਦਕਿ ਕਾਂਗਰਸ ਨੇ ਸਾਬਕਾ ਵਿਧਾਇਕ ਅਲਕਾ ਲਾਂਬਾ ਨੂੰ ਮੈਦਾਨ ਵਿੱਚ ਉਤਾਰਿਆ ਹੈ। ਇਨ੍ਹਾਂ ਚਿਹਰਿਆਂ ਕਾਰਨ ਕਾਲਕਾਜੀ ਸੀਟ ਇਕ ਵਾਰ ਫਿਰ ਹੌਟ ਸੀਟ ਬਣ ਗਈ ਹੈ। ਜਦਕਿ ਭਾਜਪਾ ਨੇ ਇੱਥੋਂ ਰਮੇਸ਼ ਬਿਧੂੜੀ ਨੂੰ ਟਿਕਟ ਦਿੱਤੀ। ਕਾਲਕਾ ਸੀਟ ਤੋਂ ਉਮੀਦਵਾਰ ਬਣਾਏ ਗਏ ਬਿਧੂੜੀ ਆਪਣੇ ਬਿਆਨਾਂ ਕਾਰਨ ਵਿਵਾਦਾਂ ‘ਚ ਰਹਿੰਦੇ ਹਨ।
