ਖਰੜ ਨਗਰ ਕੌਂਸਲ ਨੂੰ ਮਿਲਿਆ ਨਵਾਂ ਪ੍ਰਧਾਨ

ਨੈਸ਼ਨਲ ਟਾਈਮਜ਼ ਬਿਊਰੋ :- ਨਗਰ ਕੌਂਸਲ ਖਰੜ ਨੂੰ ਨਵਾਂ ਪ੍ਰਧਾਨ ਮਿਲ ਚੁੱਕਾ ਹੈ। ਆਮ ਆਦਮੀ ਪਾਰਟੀ ਦੀ ਅੰਜੂ ਚੰਦਰ ਨੂੰ ਸਰਬ ਸਹਿਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ। ਅੰਜੂ ਚੰਦਰ ਨੂੰ ਨਾ ਸਿਰਫ਼ ਉਨ੍ਹਾਂ ਦੇ ਪਾਰਟੀ ਸਾਥੀਆਂ ਨੇ ਸਗੋਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰਾਂ ਨੇ ਵੀ ਸਮਰਥਨ ਦਿੱਤਾ। ਸ਼ੁੱਕਰਵਾਰ ਨੂੰ ਹੋਈ ਇਸ ਚੋਣ ਵਿੱਚ ਕੌਂਸਲਰਾਂ ਵਿੱਚੋਂ 26 ਨੇ ਹਿੱਸਾ ਲਿਆ। ਸਾਰੇ 26 ਕੌਂਸਲਰਾਂ ਨੇ ਅੰਜੂ ਚੰਦਰ ਦੇ ਹੱਕ ਵਿੱਚ ਵੋਟ ਦਿੱਤੀ।

ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਨੇ ਕਿਹਾ ਕਿ “ਖ਼ਰੜ ਲਈ ਇਹ ਇਕ ਇਤਿਹਾਸਕ ਦਿਨ ਸੀ। ਸਰਵ ਸਹਿਮਤੀ ਨਾਲ ਅਸੀਂ ਆਮ ਆਦਮੀ ਪਾਰਟੀ ਵੱਲੋਂ MC ਵਿਚ ਪ੍ਰਧਾਨ ਬਣਾਇਆ। 28 ਵਿਚੋਂ 26 ਮੈਂਬਰ ਹਾਜ਼ਰ ਰਹੇ ਤੇ ਸਾਰੀਆਂ 26 ਵੋਟਾਂ ਸਾਡੇ ਹੱਕ ’ਚ ਪਈਆਂ। ਕੋਈ ਵਿਰੋਧ ਨਹੀਂ। ਪੂਰੀ ਏਕਤਾ ਰਹੀ, ਅਸੀਂ ਅੰਜੂ ਚੰਦਰ ਨੂੰ ਆਮ ਆਦਮੀ ਪਾਰਟੀ ਵੱਲੋਂ ਨਵਾਂ ਪ੍ਰਧਾਨ ਬਣਾਇਆ ਹੈ , ਖ਼ਰੜ ਦੇ ਨਵੀਂ MC ਪ੍ਰਧਾਨ ਬਣਨ ਤੇ ਦਿਲੋਂ ਵਧਾਈ। ਸਭ MC ਸਹਿਬਾਨਾਂ ਅਤੇ ਪਿਆਰੇ ਖ਼ਰੜ ਵਾਸੀਆਂ ਦੇ ਸਹਿਯੋਗ ਲਈ ਦਿਲੋਂ ਧੰਨਵਾਦ ਕਰਦੀ ਹਾਂ। ਇਹ ਸਿਰਫ਼ ਸ਼ੁਰੂਆਤ ਹੈ — ਅੱਗੇ ਕਈ ਸੁਨਹਿਰੇ ਪੰਨੇ ਲਿਖਣੇ ਨੇ।”

By Gurpreet Singh

Leave a Reply

Your email address will not be published. Required fields are marked *