ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਆਈਪੀਐਲ 2025 ਦਾ 53ਵਾਂ ਮੈਚ ਅੱਜ ਈਡਨ ਗਾਰਡਨ, ਕੋਲਕਾਤਾ ਵਿਖੇ ਖੇਡਿਆ ਜਾ ਰਿਹਾ ਹੈ। ਕੋਲਕਾਤਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਕੋਲਕਾਤਾ 10 ਮੈਚਾਂ ਵਿੱਚ 4 ਜਿੱਤਾਂ ਅਤੇ ਇੱਕ ਨਤੀਜਾ ਰਹਿਤ ਮੈਚ ਨਾਲ 9 ਅੰਕਾਂ ਨਾਲ ਅੰਕ ਸੂਚੀ ਵਿੱਚ 7ਵੇਂ ਸਥਾਨ ‘ਤੇ ਹੈ ਅਤੇ ਪਲੇਅ ਆਫ ਦੀਆਂ ਉਮੀਦਾਂ ਨੂੰ ਜ਼ਿੰਦਾ ਰੱਖਣ ਲਈ ਖੇਡੇਗਾ। ਦੂਜੇ ਪਾਸੇ, ਰਾਜਸਥਾਨ ਆਪਣੇ ਕਪਤਾਨ ਸੰਜੂ ਸੈਮਸਨ ਤੋਂ ਬਿਨਾਂ ਮੁਸ਼ਕਲ ਵਿੱਚ ਹੈ ਅਤੇ 11 ਵਿੱਚੋਂ ਸਿਰਫ਼ 3 ਮੈਚ ਜਿੱਤ ਸਕਿਆ ਹੈ। ਰਾਜਸਥਾਨ ਪਲੇਆਫ ਤੋਂ ਬਾਹਰ ਹੋ ਗਿਆ ਹੈ ਅਤੇ ਜੇਕਰ ਉਹ ਇਹ ਮੈਚ ਜਿੱਤ ਜਾਂਦਾ ਹੈ ਤਾਂ ਕੋਲਕਾਤਾ ਲਈ ਵੀ ਅੱਗੇ ਦਾ ਰਸਤਾ ਮੁਸ਼ਕਲ ਹੋ ਸਕਦਾ ਹੈ।
ਸੰਭਾਵਿਤ ਪਲੇਇੰਗ 11
ਕੋਲਕਾਤਾ ਨਾਈਟ ਰਾਈਡਰਜ਼ : ਸੁਨੀਲ ਨਰਾਇਣ, ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ), ਅਜਿੰਕਯ ਰਹਾਣੇ (ਕਪਤਾਨ), ਅੰਗਕ੍ਰਿਸ਼ ਰਘੂਵੰਸ਼ੀ, ਵੈਂਕਟੇਸ਼ ਅਈਅਰ, ਰਿੰਕੂ ਸਿੰਘ, ਆਂਦਰੇ ਰਸਲ, ਰੋਵਮੈਨ ਪਾਵੇਲ, ਅਨੁਕੁਲ ਰਾਏ, ਹਰਸ਼ਿਤ ਰਾਣਾ, ਵੈਭਵ ਅਰੋੜਾ, ਵਰੁਣ ਚੱਕਰਵਰਤੀ।
ਰਾਜਸਥਾਨ ਰਾਇਲਜ਼ : ਯਸ਼ਸਵੀ ਜਾਇਸਵਾਲ, ਵੈਭਵ ਸੂਰਿਆਵੰਸ਼ੀ, ਨਿਤੀਸ਼ ਰਾਣਾ, ਰਿਆਨ ਪਰਾਗ (ਕਪਤਾਨ), ਸ਼ੁਭਮ ਦੂਬੇ, ਧਰੁਵ ਜੁਰੇਲ (ਵਿਕਟਕੀਪਰ), ਸ਼ਿਮਰੋਨ ਹੇਟਮਾਇਰ, ਜੋਫਰਾ ਆਰਚਰ, ਮਹੇਸ਼ ਥੀਕਸ਼ਾਨਾ, ਫਜ਼ਲਹਕ ਫਾਰੂਕੀ, ਕੁਮਾਰ ਕਾਰਤਿਕੇਯਾ, ਆਕਾਸ਼ ਮਧਵਾਲ।