ਦੇਰ ਰਾਤ ਵੱਡਾ ਹਾਦਸਾ! ਖੜ੍ਹੇ ਟਿੱਪਰ ‘ਚ ਜਾ ਵੱਜੀ ਜੀਪ, ਇਕ ਦੀ ਮੌਤ ਤੇ ਦੂਜਾ ਗੰਭੀਰ ਜ਼ਖਮੀ

ਫਤਹਿਗੜ੍ਹ ਸਾਹਿਬ : ਪਿੰਡ ਆਦਮਪੁਰ ਨਜ਼ਦੀਕ ਵਾਪਰੇ ਸੜਕ ਹਾਦਸੇ ‘ਚ ਇੱਕ ਜੀਪ ਚਾਲਕ ਬਲਵੰਤ ਰਾਮ ਦੀ ਮੌਤ ਹੋ ਜਾਣ ਤੇ ਇੱਕ 12 ਸਾਲਾਂ ਬੱਚਾ ਸਿਕੰਦਰ ਸਿੰਘ ਗੰਭੀਰ ਜ਼ਖਮੀ ਹੈ। 

PunjabKesari

ਥਾਣਾ ਸਰਹਿੰਦ ਦੇ ਸਬ-ਇੰਸਪੈਕਟਰ ਮਨਿੰਦਰ ਸਿੰਘ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਤੋਂ ਫਲ ਅਤੇ ਸਬਜ਼ੀ ਲੋਡ ਕੇ ਗੁੜਗਾਓਂ ਸਬਜ਼ੀ ਮੰਡੀ ਵਿਖੇ ਛੱਡਣ ਜਾ ਰਹੇ ਸਨ ਜੋ ਕੇ ਪਿੰਡ ਆਦਮਪੁਰ ਨਜ਼ਦੀਕ ਸੜਕ ‘ਤੇ ਖੜ੍ਹੇ ਟਿੱਪਰ ਪਿੱਛੇ ਇੱਕ ਬੋਲੈਰੋ ਗੱਡੀ ਜਾ ਟਕਰਾਈ। ਜਿਸ ਕਾਰਨ ਬੋਲੈਰੋ ਗੱਡੀ ਦੇ ਡਰਾਇਵਰ ਬਲਵੰਤ ਰਾਮ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਗੱਡੀ ‘ਚ ਉਸ ਦੇ ਨਾਲ ਬੈਠੇ ਸਿੰਕਦਰ ਸਿੰਘ ਗੰਭੀਰ ਸੱਟਾਂ ਲੱਗੀਆਂ। 

PunjabKesari

ਸਬ-ਇੰਸਪੈਕਟਰ ਮਨਿੰਦਰ ਸਿੰਘ ਨੇ ਦੱਸਿਆ ਕਿ ਟਿੱਪਰ ਦੇ ਨਾਮਾਲੂਮ ਚਾਲਕ ਵਿਰੁੱਧ ਕੇਸ ਦਰਜ ਕਰਕੇ ਥਾਣਾ ਸਰਹਿੰਦ ਦੀ ਪੁਲਸ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।

By Gurpreet Singh

Leave a Reply

Your email address will not be published. Required fields are marked *