ਚੰਡੀਗੜ੍ਹ, 3 ਅਗਸਤ: ਪੰਜਾਬ ਸਰਕਾਰ ਵੱਲੋਂ ਸਿਹਤ ਖੇਤਰ ਵਿੱਚ ਇੱਕ ਹੋਰ ਇਤਿਹਾਸਕ ਕਦਮ ਚੁੱਕਦੇ ਹੋਏ ਆਮ ਆਦਮੀ ਕਲੀਨਿਕਾਂ ਲਈ WhatsApp Chatbot ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਹ ਤਕਨੀਕੀ ਨਵੀਂ ਪਹੁੰਚ ਲੋਕਾਂ ਨੂੰ ਸਰਲ ਅਤੇ ਤੁਰੰਤ ਸਿਹਤ ਸੇਵਾਵਾਂ ਦੀ ਜਾਣਕਾਰੀ ਪ੍ਰਦਾਨ ਕਰਨ ਦੀ ਦਿਸ਼ਾ ‘ਚ ਇੱਕ ਵੱਡਾ ਉਪਰਾਲਾ ਹੈ।
ਇਸ ਨਵੇਂ ਚੈਟਬੋਟ ਰਾਹੀਂ ਲੋਕ ਆਪਣੀ ਨੇੜਲੀ ਆਮ ਆਦਮੀ ਕਲੀਨਿਕ ਬਾਰੇ ਜਾਣਕਾਰੀ ਲੈ ਸਕਣਗੇ, ਡਾਕਟਰੀ ਸਲਾਹ, ਸਮੇਂ ਦੀ ਬੁਕਿੰਗ ਅਤੇ ਹੋਰ ਜ਼ਰੂਰੀ ਸੇਵਾਵਾਂ ਬਾਰੇ ਵੀ ਸਿੱਧੀ ਜਾਣਕਾਰੀ ਮਿਲੇਗੀ। ਇਹ ਚੈਟਬੋਟ 24×7 ਉਪਲਬਧ ਰਹੇਗਾ ਅਤੇ ਇਹ WhatsApp ‘ਤੇ ਸਧਾਰਨ ਸੰਦੇਸ਼ ਰਾਹੀਂ ਵਰਤਿਆ ਜਾ ਸਕੇਗਾ।
ਸਿਹਤ ਮੰਤਰੀ ਅਤੇ ਹੋਰ ਅਧਿਕਾਰੀਆਂ ਦੀ ਮੌਜੂਦਗੀ ‘ਚ ਚੰਡੀਗੜ੍ਹ ਤੋਂ ਇਸ ਚੈਟਬੋਟ ਦੀ ਲਾਂਚਿੰਗ ਕਰਕੇ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਲੋਕ-ਕੇਂਦਰਤ ਤੇ ਤਕਨੀਕ-ਅਧਾਰਤ ਸਿਹਤ ਪ੍ਰਣਾਲੀ ਵੱਲ ਵਧ ਰਹੀ ਹੈ।
ਇਹ ਪਹਲ ਆਮ ਲੋਕਾਂ ਲਈ ਸਿਹਤ ਸੇਵਾਵਾਂ ਦੀ ਪਹੁੰਚ ਅੌਰ ਵੀ ਆਸਾਨ ਬਣਾਏਗੀ ਅਤੇ ਸਮੇਂ ਤੇ ਸਹੀ ਸਲਾਹ ਮਿਲਣ ਵਿੱਚ ਮਦਦਗਾਰ ਸਾਬਤ ਹੋਵੇਗੀ।