ਕਾਂਗਰਸ ‘ਚ CM ਚਿਹਰੇ ਲਈ ਲਾਬਿੰਗ ਲੁਧਿਆਣਾ ਦੀ ਚੋਣ ‘ਤੇ ਰਹੀ ਹਾਵੀ, ਧੜੇਬੰਦੀ ਨੇ ਕਰਵਾਈ ਹਾਰ

ਲੁਧਿਆਣਾ : ਲੁਧਿਆਣਾ ਪੱਛਮੀ ਦੀਆਂ ਚੋਣਾਂ ਤੋਂ ਬਾਅਦ ਇੱਕ ਵਾਰ ਫਿਰ ਕਾਂਗਰਸ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ। ਚੋਣ ਪ੍ਰਚਾਰ ਦੌਰਾਨ ਭਾਰਤ ਭੂਸ਼ਣ ਆਸ਼ੂ ਦੇ ਧੜੇ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਚਿਹਰਾ ਬਣਾਉਣ ਦੀ ਕੋਸ਼ਿਸ਼ ਕੀਤੀ, ਜਦਕਿ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਵਰਗੇ ਆਗੂਆਂ ਨੂੰ ਚੋਣ ਪ੍ਰਚਾਰ ਤੋਂ ਦੂਰ ਰੱਖਿਆ ਗਿਆ। ਕਾਂਗਰਸ ਹਾਈਕਮਾਨ ਵੀ ਸੂਬੇ ਦੀ ਕਾਂਗਰਸ ਵਿੱਚ ਚੱਲ ਰਹੀ ਧੜੇਬੰਦੀ ਨੂੰ ਖਤਮ ਕਰਨ ਦੀ ਬਜਾਏ, ਆਪ ਹੀ ਆਸ਼ੂ ਧੜੇ ਦੀ ਰਾਜਨੀਤੀ ਦਾ ਸ਼ਿਕਾਰ ਹੋ ਗਈ।

ਇਹ ਕੋਈ ਨਵਾਂ ਮਾਮਲਾ ਨਹੀਂ। 2022 ਦੇ ਵਿਧਾਨ ਸਭਾ ਚੋਣਾਂ ਦੌਰਾਨ ਵੀ ਅੰਦਰੂਨੀ ਮੱਤਭੇਦਾਂ ਕਾਰਨ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਲੁਧਿਆਣਾ ਪੱਛਮੀ ਦੀ ਚੋਣ ਕਾਂਗਰਸ ਲਈ 2027 ਦੀ ਤਿਆਰੀ ਲਈ ਮੌਕਾ ਸੀ, ਪਰ ਧੜੇਬੰਦੀ ਉਸਦੇ ਰਸਤੇ ਦੀ ਸਭ ਤੋਂ ਵੱਡੀ ਰੁਕਾਵਟ ਸਾਬਤ ਹੋਈ। ਇਹ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਕਾਂਗਰਸ ਦੇ ਇਹੀ ਅੰਦਰੂਨੀ ਟਕਰਾਵ 2027 ਦੀ ਚੋਣ ਵਿੱਚ ਵੀ ਹਾਰ ਦੀ ਵਜ੍ਹਾ ਬਣ ਸਕਦੇ ਹਨ।

ਧੜੇਬੰਦੀ ਦੀ ਪੁਸ਼ਟੀ ਤਦ ਹੋਈ ਜਦੋਂ ਦੋ ਮੁੱਖ ਨੇਤਾਵਾਂ ਪਰਗਟ ਸਿੰਘ ਅਤੇ ਕਿੱਕੀ ਢਿੱਲੋਂ ਨੇ ਅਸਤੀਫੇ ਦਿੱਤੇ। ਇਹ ਸੰਜੇਸਾ ਦਿੱਤਾ ਗਿਆ ਕਿ ਪੰਜਾਬ ਵਿੱਚ ਕਾਂਗਰਸ ਕਾਫੀ ਕਮਜ਼ੋਰ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਵੀ ਹਰਿਆਣਾ ਵਿੱਚ ਧੜੇਬੰਦੀ ਦੇ ਚਲਦੇ ਕਾਂਗਰਸ ਆਪਣੀ ਬਣਦੀ ਸਰਕਾਰ ਗਵਾ ਚੁੱਕੀ ਹੈ।

ਹੁਣ ਕਾਂਗਰਸ ਹਾਈਕਮਾਨ ਲਈ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਪੰਜਾਬ ਪੱਧਰ ‘ਤੇ ਕੋਈ ਅਜਿਹਾ ਆਗੂ ਨਹੀਂ ਜੋ ਸਾਰੇ ਧੜਿਆਂ ਨੂੰ ਇਕਠੇ ਰੱਖ ਸਕੇ।

ਇਸ ਸਮੇਂ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ, ਰਾਣਾ ਗੁਰਜੀਤ ਸਿੰਘ, ਪਰਗਟ ਸਿੰਘ ਅਤੇ ਹੋਰ ਕਈ ਆਗੂ ਆਪਣੇ ਆਪ ਨੂੰ ਪੰਜਾਬ ਕਾਂਗਰਸ ਦਾ ਸਭ ਤੋਂ ਵੱਡਾ ਚਿਹਰਾ ਸਾਬਤ ਕਰਨ ਦੀ ਦੌੜ ਵਿੱਚ ਹਨ — ਜਿਸ ਨਾਲ ਸੂਬੇ ਵਿੱਚ ਕਾਂਗਰਸ ਦੀ ਏਕਤਾ ਤੇ ਭਵਿੱਖ ਦੋਵੇਂ ਹੀ ਅਣਸ਼ਚਿਤ ਦਿੱਖ ਰਹੇ ਹਨ।

By Gurpreet Singh

Leave a Reply

Your email address will not be published. Required fields are marked *