LSG vs PBKS : ਪੰਜਾਬ ਨੇ ਟਾਸ ਜਿੱਤ ਕੇ ਲਖਨਊ ਨੂੰ ਦਿੱਤਾ ਪਹਿਲਾਂ ਬੱਲੇਬਾਜ਼ੀ ਦਾ ਸੱਦਾ, ਦੇਖੋ ਪਲੇਇੰਗ-11

ਇੰਡੀਅਨ ਪ੍ਰੀਮੀਅਰ ਲੀਗ (IPL) 2025 ਦੇ 13ਵੇਂ ਮੈਚ ਵਿਚ ਅੱਜ (1 ਅਪ੍ਰੈਲ) ਲਖਨਊ ਸੁਪਰ ਜਾਇੰਟਸ (LSG) ਦੀ ਟੱਕਰ ਪੰਜਾਬ ਕਿੰਗਜ਼ (PBKS) ਨਾਲ ਹੈ। ਇਸ ਮੈਚ ਵਿੱਚ ਟਾਸ ਜਿੱਤਣ ਤੋਂ ਬਾਅਦ ਪੰਜਾਬ ਦੀ ਟੀਮ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਲੋਕੀ ਫਰਗੂਸਨ ਨੇ ਪੰਜਾਬ ਟੀਮ ਵਿੱਚ ਐਂਟਰੀ ਕੀਤੀ ਹੈ। ਜਦੋਂ ਕਿ ਲਖਨਊ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ। ਇਹ ਮੈਚ ਲਖਨਊ ਦੇ ਅਟਲ ਬਿਹਾਰੀ ਵਾਜਪਾਈ ਏਕਾਨਾ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿੱਚ ਸਾਰਿਆਂ ਦੀਆਂ ਨਜ਼ਰਾਂ ਲਖਨਊ ਦੀ ਕਪਤਾਨੀ ਕਰ ਰਹੇ ਰਿਸ਼ਭ ਪੰਤ ਅਤੇ ਪੰਜਾਬ ਕਿੰਗਜ਼ ਦੀ ਕਪਤਾਨੀ ਕਰ ਰਹੇ ਸ਼੍ਰੇਅਸ ਅਈਅਰ ‘ਤੇ ਹੋਣਗੀਆਂ।

ਇਹ ਮੈਚ IPL ਦੇ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ (ਰਿਸ਼ਭ ਪੰਤ) ਅਤੇ ਦੂਜੇ ਸਭ ਤੋਂ ਮਹਿੰਗੇ ਖਿਡਾਰੀ (ਸ਼੍ਰੇਅਸ ਅਈਅਰ) ਵਿਚਕਾਰ ਹੈ। ਰਿਸ਼ਭ ਪੰਤ ਨੂੰ  IPL 2025 ਦੀ ਮੈਗਾ ਨਿਲਾਮੀ ਵਿੱਚ LSG ਨੇ 27 ਕਰੋੜ ਰੁਪਏ ਵਿੱਚ ਖਰੀਦਿਆ, ਜਦੋਂ ਕਿ ਸ਼੍ਰੇਅਸ ਅਈਅਰ 26.75 ਕਰੋੜ ਰੁਪਏ ਵਿੱਚ ਪੰਜਾਬ ਕਿੰਗਜ਼ ਨਾਲ ਜੁੜਿਆ। ਦੋਵੇਂ ਟੀਮਾਂ ਆਪਣੇ ਪਿਛਲੇ ਮੈਚ ਜਿੱਤਣ ਤੋਂ ਬਾਅਦ ਮੈਦਾਨ ਵਿੱਚ ਉਤਰ ਰਹੀਆਂ ਹਨ।

ਦੋਵਾਂ ਟੀਮਾਂ ਦੀ ਪਲੇਇੰਗ-11

ਪੰਜਾਬ- ਪ੍ਰਿਯਾਂਸ਼ ਆਰੀਆ, ਪ੍ਰਭਸਿਮਰਨ ਸਿੰਘ (ਵਿਕਟਕੀਪਰ), ਸ਼੍ਰੇਅਸ ਅਈਅਰ (ਕਪਤਾਨ), ਸ਼ਸ਼ਾਂਕ ਸਿੰਘ, ਮਾਰਕਸ ਸਟੋਇਨਿਸ, ਗਲੇਨ ਮੈਕਸਵੈੱਲ, ਸੂਰਯਾਂਸ਼ ਸ਼ੈਡਗੇ, ਮਾਰਕੋ ਜੈਨਸਨ, ਲਾਕੀ ਫਰਗੂਸਨ, ਯੁਜ਼ਵੇਂਦਰ ਚਾਹਲ, ਅਰਸ਼ਦੀਪ ਸਿੰਘ

ਲਖਨਊ- ਮਿਸ਼ੇਲ ਮਾਰਸ਼, ਏਡਨ ਮਾਰਕਰਮ, ਨਿਕੋਲਸ ਪੂਰਨ, ਰਿਸ਼ਭ ਪੰਤ (ਵਿਕਟਕੀਪ/ਕਪਤਾਨ), ਆਯੂਸ਼ ਬਡੋਨੀ, ਡੇਵਿਡ ਮਿਲਰ, ਅਬਦੁਲ ਸਮਦ, ਦਿਗਵੇਸ਼ ਸਿੰਘ ਰਾਠੀ, ਸ਼ਾਰਦੁਲ ਠਾਕੁਰ, ਅਵੇਸ਼ ਖਾਨ, ਰਵੀ ਬਿਸ਼ਨੋਈ

By Rajeev Sharma

Leave a Reply

Your email address will not be published. Required fields are marked *