ਨੈਸ਼ਨਲ ਟਾਈਮਜ਼ ਬਿਊਰੋ :- ਯੁੱਧ ਨਸ਼ਾ ਵਿਰੋਧੀ ਮੁਹਿੰਮ ਤਹਿਤ ਲੁਧਿਆਣਾ ਪੁਲਿਸ ਨੇ ਥਾਣਾ ਲਾਢੋਵਾਲ ਅਧੀਨ ਪਿੰਡ ਦੇ ਪਿੰਡ ਤਲਵੰਡੀ ਵਿਖੇ ਕਾਸੋ ਆਪਰੇਸ਼ਨ ਤਹਿਤ ਕਾਰਵਾਈ ਕਰਦਿਆਂ ਸਰਚ ਅਭਿਆਨ ਚਲਾਇਆ ਹੈ ਉਧਰ ਪੁਲਿਸ ਨੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ 26 ਬੰਦਿਆਂ ਦਾ ਜ਼ਿਕਰ ਕੀਤਾ ਤੇ ਉਹਨਾਂ ਦੇ ਘਰ ਤੇ ਪੁਲਿਸ ਨੇ ਇੱਕ ਵਾਰ ਫਿਰ ਤੋਂ ਦਬੀਸ ਦਿੱਤੀ ਹੈ ਅਤੇ ਤਿੰਨ ਬੰਦਿਆਂ ਦੇ ਘਰਾਂ ਵਿੱਚੋਂ ਚਿੱਟਾ ਬਰਾਮਦ ਕੀਤਾ ਗਿਆ ਹੈ ਉਧਰ ਪੁਲਿਸ ਅਧਿਕਾਰੀਆਂ ਸਮੇਤ ਸਪੈਸ਼ਲ ਡੀਜੀਪੀ ਨੇ ਇਸ ਸਰਚ ਅਭਿਆਨ ਚ ਹਿੱਸਾ ਲਿਆ ਇਸ ਦੌਰਾਨ ਉਹਨਾਂ ਜ਼ਿਕਰ ਕੀਤਾ ਕਿ ਹੁਣ ਤੱਕ ਲੁਧਿਆਣਾ ਜ਼ਿਲ੍ਹੇ ਵਿੱਚ 572 ਦੇ ਕਰੀਬ ਐਫ ਆਈਆਰਸ ਦਰਜ ਕੀਤੀਆਂ ਗਈਆਂ ਨੇ ਅਤੇ 14 ਲੋਕਾਂ ਦੇ ਘਰਾਂ ਨੂੰ ਡੈਮੋ ਲੇਸ਼ਨ ਕੀਤਾ ਗਿਆ ਹੈ ਇਹੀ ਨਹੀਂ ਉਹਨਾਂ ਕਿਹਾ ਕਿ ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਇਹ ਕਾਰਵਾਈਆਂ ਦਾ ਦੌਰ ਜਾਰੀ ਹੈ ਇਸ ਦੌਰਾਨ ਉਨਾਂ ਨਸ਼ਾ ਤਸਕਰਾਂ ਨੂੰ ਵੀ ਤਾੜਨਾ ਕੀਤੀ ਹੈ।
ਉਧਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਪੈਸ਼ਲ ਡੀਜੀਪੀ ਗੁਰਪ੍ਰੀਤ ਕੌਰ ਦਿਓ ਨੇ ਕਿਹਾ ਕਿ ਅੱਜ ਲੁਧਿਆਣਾ ਦੇ ਪਿੰਡ ਤਲਵੰਡੀ ਵਿਖੇ ਆਪਰੇਸ਼ਨ ਕਾਸੋ ਤਹਿਤ ਸਰਚ ਅਭਿਆਨ ਚਲਾਇਆ ਗਿਆ ਹੈ ਉਹਨਾਂ ਕਿਹਾ ਕਿ ਇਸ ਸਰਚ ਅਭਿਆਨ ਦੌਰਾਨ ਤਿੰਨ ਬੰਦਿਆਂ ਕੋਲੋਂ ਚਿੱਟਾ ਬਰਾਮਦ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਇਸ ਪਿੰਡ ਦੇ ਕੁੱਲ 26 ਲੋਕਾਂ ਖਿਲਾਫ ਨਸ਼ਾ ਤਸਕਰੀ ਦੇ ਮਾਮਲੇ ਦਰਜ ਨੇ ਅਤੇ ਉਹ ਜੇਲ ਵਿੱਚ ਬੰਦ ਨੇ। ਉਹਨਾਂ ਕਿਹਾ ਕਿ ਇਕ ਮਾਰਚ ਤੋਂ ਹੁਣ ਤੱਕ ਲੁਧਿਆਣਾ ਜਿਲੇ ਵਿੱਚ 572 ਦੇ ਕਰੀਬ ਐਫ ਆਈਆਰ ਦਰਜ ਕੀਤੀਆਂ ਗਈਆਂ ਨੇ। ਇਹੀ ਨਹੀਂ ਉਹਨਾਂ ਕਿਹਾ ਕਿ 700 ਦੇ ਕਰੀਬ ਲੋਕਾਂ ਨੂੰ ਜੇਲ ਭੇਜਿਆ ਜਾ ਚੁੱਕਿਆ ਹੈ ਅਤੇ 14 ਦੇ ਕਰੀਬ ਘਰਾਂ ਨੂੰ ਡੈਮੋਨਸ਼ਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਸਬੰਧੀ ਪ੍ਰਪੋਜਲ ਦਿੱਲੀ ਭੇਜੀ ਗਈ ਹੈ ਅਤੇ 3.5 ਕਰੋੜ ਦੇ ਕਰੀਬ ਪ੍ਰੋਪਰਟੀ ਅਟੈਚ ਕੀਤੀ ਗਈ ਹੈ। ਜੋ ਨਸ਼ੇ ਦੀ ਕਮਾਈ ਨਾਲ ਬਣਾਈ ਗਈ ਸੀ। ਇਹੀ ਨਹੀਂ ਉਹਨਾਂ ਕਿਹਾ ਕਿ ਇੱਕ ਯੁਵਾ ਸਾਂਝ ਦੇ ਨਾਮ ਤੋਂ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਨੌਜਵਾਨਾਂ ਨੂੰ ਮੋਟੀਵੇਟ ਕੀਤਾ ਜਾਵੇਗਾ। ਅਤੇ ਉਹਨ੍ਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਾਇਆ ਜਾ ਰਿਹਾ ਹੈ। ਜਿਸ ਦਾ ਡਾਟਾਗੂਗਲ ਤੇ ਸ਼ੇਅਰ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਕੋਈ ਵੀ ਨੌਜਵਾਨ ਜੁੜ ਸਕਦਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ 7 ਲੱਖ ਦੇ ਕਰੀਬ ਨੌਜਵਾਨ ਇਸ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਨੇ ਜਿਨਾਂ ਨੂੰ ਕੱਢਣ ਲਈ ਯਤਨ ਕੀਤੇ ਜਾ ਰਹੇ ਨੇ ਉਹਨਾਂ ਕਿਹਾ ਕਿ ਚੰਡੀਗੜ੍ਹ ਟਾਸਕ ਫੋਰ ਕੋਲ ਇਸਦਾ ਸਾਰਾ ਡਾਟਾ ਹੈ ਅਤੇ ਸਮਗਲਰਾਂ ਤੇ ਲਗਾਮ ਕੱਸਣ ਲਈ ਜਿਲ੍ੇ ਵਾਈਜ ਲਿਸਟਾਂ ਵੀ ਦਿੱਤੀਆਂ ਗਈਆਂ ਨੇ। ਤਾਂ ਕਿ ਇਸ ਨਸ਼ੇ ਦੇ ਕੋੜ ਨੂੰ ਵੱਡਿਆ ਜਾ ਸਕੇ।