ਲੁਧਿਆਣਾ ਪੱਛਮੀ ਜ਼ਿਮਨੀ ਚੋਣ: ਆਮ ਆਦਮੀ ਪਾਰਟੀ ਵਲੋਂ ਘਰ-ਘਰ ਚੋਣ ਪ੍ਰਚਾਰ, ਸੰਜੀਵ ਅਰੋੜਾ ਲਈ ਮੰਗ ਰਹੇ ਭਾਰੀ ਸਮਰਥਨ

ਲੁਧਿਆਣਾ, 16 ਜੂਨ : ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਵਿੱਚ ਹੋਣ ਵਾਲੀ ਜ਼ਿਮਨੀ ਚੋਣ ਨੂੰ ਲੈ ਕੇ ਚੋਣ ਪ੍ਰਚਾਰ ਜ਼ੋਰਾਂ ‘ਤੇ ਹੈ। ਆਮ ਆਦਮੀ ਪਾਰਟੀ (AAP) ਦੇ ਉਮੀਦਵਾਰ ਸੰਜੀਵ ਅਰੋੜਾ ਚੋਣ ਮੈਦਾਨ ਵਿੱਚ ਡਟੇ ਹੋਏ ਹਨ, ਜਦਕਿ ਉਨ੍ਹਾਂ ਦੇ ਹੱਕ ਵਿੱਚ ਡੇਰਾਬੱਸੀ ਹਲਕੇ ਤੋਂ ਵਾਈਸ ਚੇਅਰਮੈਨ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਸੁਭਾਸ਼ ਸ਼ਰਮਾ ਆਪਣੀ ਟੀਮ ਸਮੇਤ ਘਰ-ਘਰ ਪਹੁੰਚ ਕਰ ਰਹੇ ਹਨ।

ਪਿਛਲੇ ਦੋ ਮਹੀਨਿਆਂ ਤੋਂ ਚੱਲ ਰਹੀ ਮੁਹਿੰਮ ਦੌਰਾਨ ਸ਼ਰਮਾ ਦੀ ਟੀਮ ਵੱਲੋਂ ਨੁੱਕੜ ਮੀਟਿੰਗਾਂ, ਗਲੀ ਸੰਪਰਕ, ਅਤੇ ਵਾਰਡ-ਵਾਰਡ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਚੋਣ ਮੁਹਿੰਮ ਵਿੱਚ ਸਿੱਖਿਆ, ਸਿਹਤ ਅਤੇ ਬੁਨਿਆਦੀ ਢਾਂਚੇ ਵਿੱਚ ਭਗਵੰਤ ਮਾਨ ਸਰਕਾਰ ਦੀ ਪ੍ਰਗਟੀਆਂ ਨੂੰ ਉਜਾਗਰ ਕੀਤਾ ਜਾ ਰਿਹਾ ਹੈ।

ਪਾਰਟੀ ਵਰਕਰਾਂ ਦਾ ਕਹਿਣਾ ਹੈ ਕਿ ਲੋਕ ਸਰਕਾਰ ਦੀ ਤਿੰਨ ਸਾਲਾਂ ਦੀ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹਨ ਅਤੇ ਸੰਜੀਵ ਅਰੋੜਾ ਨੂੰ ਭਾਰੀ ਸਮਰਥਨ ਮਿਲ ਰਿਹਾ ਹੈ। ਹਰ ਇਕ ਮੀਟਿੰਗ ਵਿੱਚ ਲੋਕਾਂ ਦਾ ਉਤਸ਼ਾਹ ਅਤੇ ਭਰੋਸਾ ਦੇਖਣਯੋਗ ਹੈ।

ਚੋਣ ਪ੍ਰਚਾਰ ਵਿੱਚ ਬਲਵਿੰਦਰ ਸਿੰਘ (ਚੇਅਰਮੈਨ ਮਾਰਕੀਟ ਕਮੇਟੀ ਲਾਲੜੂ), ਸਵੀਟੀ ਸ਼ਰਮਾ (ਵਾਈਸ ਪ੍ਰਧਾਨ ਮਹਿਲਾ ਵਿੰਗ ਪੰਜਾਬ), ਕਸ਼ਮੀਰ ਕੌਰ (ਪੰਜਾਬ ਸਟੇਟ ਜੁਆਇੰਟ ਸੈਕਟਰੀ ਮਹਿਲਾ ਵਿੰਗ), ਗੁਰਪਾਲ ਸਿੰਘ ਸਰਪੰਚ ਲੈਹਲੀ, ਵਿਸ਼ੂ ਕੁਮਾਰ ਅਤੇ ਹਰਦੀਪ ਸਿੰਘ ਵੀ ਸ਼ਾਮਲ ਹੋ ਕੇ ਆਪਣੀ ਭੂਮਿਕਾ ਨਿਭਾ ਰਹੇ ਹਨ।

AAP ਆਗੂਆਂ ਨੂੰ ਪੂਰਾ ਭਰੋਸਾ ਹੈ ਕਿ ਲੁਧਿਆਣਾ ਪੱਛਮੀ ਦੀ ਇਹ ਜ਼ਿਮਨੀ ਚੋਣ ਭਾਰਤੀ ਸਿਆਸਤ ਵਿੱਚ ਪੰਜਾਬ ਦੇ ਮੂਡ ਦੀ ਦਿਸ਼ਾ ਦਰਸਾਵੇਗੀ, ਅਤੇ ਸੰਜੀਵ ਅਰੋੜਾ ਇਸ ਮੌਕੇ ਤੇ ਵੱਡੀ ਲੀਡ ਨਾਲ ਜਿੱਤ ਹਾਸਿਲ ਕਰਨਗੇ। ਚੋਣ ਮਿਤੀ ਨੇੜੇ ਆਉਂਦਿਆਂ ਹੋਰ ਪਾਰਟੀਆਂ ਵੀ ਆਪਣੀ ਰਣਨੀਤੀ ਤੇਜ਼ ਕਰਨਗੀਆਂ।

By Gurpreet Singh

Leave a Reply

Your email address will not be published. Required fields are marked *