ਲੁਧਿਆਣਾ ਪੱਛਮੀ ਜ਼ਿਮਨੀ ਚੋਣ: ਸੱਤਵੇਂ ਗੇੜ ਤੋਂ ਬਾਅਦ ’ਚ ‘ਆਪ’ ਦੀ ਲੀਡ ਵੱਧ ਕੇ 3272 ਹੋਈ

ਨੈਸ਼ਨਲ ਟਾਈਮਜ਼ ਬਿਊਰੋ :- ਜ਼ਿਮਨੀ ਚੋਣ ਦੌਰਾਨ ਪਈਆਂ ਵੋਟਾਂ ਦੀ ਗਿਣਤੀ ਦੇ 7 ਗੇੜ ਹੋ ਚੁੱਕੇ ਹਨ ਤੇ ਇਨ੍ਹਾਂ ਵਿਚ ਹੁਣ ਤੱਕ ‘ਆਪ’ ਨੇ ਆਪਣੀ ਲੀਡ ਬਰਕਰਾਰ ਰੱਖੀ ਹੋਈ ਹੈ। 7ਵੇਂ ਗੇੜ ਤੋਂ ਬਾਅਦ ‘ਆਪ’ ਨੂੰ 17358, ਕਾਂਗਰਸ ਨੂੰ 14086, ਭਾਜਪਾ ਨੂੰ 11839 ਤੇ ਸ਼੍ਰੋਮਣੀ ਅਕਾਲੀ ਦਲ ਨੂੰ 3706 ਵੋਟਾਂ ਮਿਲੀਆਂ ਹਨ। ਆਪ ਦੀ ਲੀਡ 3272 ਵੋਟਾਂ ਦੀ ਹੋ ਗਈ ਹੈ। ਇਸ ਰਾਊਂਡ ਤੋਂ ਬਾਅਦ ਸੰਜੀਵ ਅਰੋੜਾ 3272 ਵੋਟਾਂ ਦੀ ਲੀਡ ਨਾਲ ਅੱਗੇ ਚੱਲ ਰਹੇ ਹਨ।

ਵੋਟਾਂ ਦੀ ਗਿਣਤੀ ਦੇ ਛੇਵੇਂ ਗੇੜ ਵਿਚ ‘ਆਪ’ ਨੇ ਆਪਣੀ ਲੀਡ ਬਰਕਰਾਰ ਰੱਖਦੇ ਹੋਏ 14483 ਵੋਟਾਂ ਹਾਸਲ ਕੀਤੀਆਂ ਸਨ। ਭਾਰਤ ਭੂਸ਼ਣ ਆਸ਼ੂ ਨੂੰ 12200 ਵੋਟਾਂ ਤੇ ਜੀਵਨ ਗੁਪਤਾ ਨੂੰ 10703 ਵੋਟਾਂ ਮਿਲੀਆਂ ਹਨ। ਫਿਲਹਾਲ ਪਰਉਪਕਾਰ ਸਿੰਘ ਘੁੰਮਣ 3283 ਵੋਟਾਂ ਹੀ ਲੈ ਸਕੇ ਹਨ।

ਪੰਜਵੇਂ ਰਾਊਂਡ ਵਿਚ ਸੰਜੀਵ ਅਰੋੜਾ ਨੂੰ 12320, ਭਾਰਤ ਭੂਸ਼ਣ ਆਸ਼ੂ ਨੂੰ 9816, ਜੀਵਨ ਗੁਪਤਾ ਨੂੰ 8831 ਅਤੇ ਪਰਉਪਕਾਰ ਸਿੰਘ ਘੁੰਮਣ ਨੂੰ 2959 ਵੋਟਾਂ ਮਿਲੀਆਂ ਹਨ।

ਵੋਟਾਂ ਦੀ ਗਿਣਤੀ ਦੇ ਚੌਥੇ ਗੇੜ ਵਿਚ ਸੰਜੀਵ ਅਰੋੜਾ ਨੂੰ 10265, ਭਾਰਤ ਭੂਸ਼ਣ ਆਸ਼ੂ ਨੂੰ 7421, ਭਾਜਪਾ ਨੂੰ 7193 ਤੇ ਪਰਉਪਕਾਰ ਸਿੰਘ ਘੁੰਮਣ ਨੂੰ 2718 ਵੋਟਾਂ ਮਿਲੀਆਂ ਹਨ।

ਤੀਜੇ ਗੇੜ ਦੀ ਗਿਣਤੀ ਤੋਂ ਬਾਅਦ ‘ਆਪ’ ਦੇ ਸੰਜੀਵ ਅਰੋੜਾ ਨੂੰ 8277 ਵੋਟਾਂ, ਭਾਜਪਾ ਦੇ ਜੀਵਨ ਗੁਪਤਾ ਨੂੰ 5217, ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੂੰ 5094 ਵੋਟਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਪਰਉਪਕਾਰ ਸਿੰਘ ਘੁੰਮਣ ਨੂੰ 2576 ਵੋਟਾਂ ਮਿਲੀਆਂ ਸਨ। ਇਸ ਗੇੜ ਵਿਚ ਭਾਜਪਾ ਨੇ ਦੂਜਾ ਸਥਾਨ ਮੱਲਦਿਆਂ ਕਾਂਗਰਸ ਨੂੰ ਤੀਜੇ ਨੰਬਰ ’ਤੇ ਧੱਕ ਦਿੱਤਾ ਸੀ।

ਦੂਜੇ ਗੇੜ ਵਿਚ ‘ਆਪ’ ਦੇ ਸੰਜੀਵ ਅਰੋੜਾ ਨੂੰ 5854 ਵੋਟਾਂ, ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੂੰ 3372 ਵੋਟਾਂ, ਭਾਜਪਾ ਦੇ ਜੀਵਨ ਗੁਪਤਾ ਨੂੰ 2796 ਤੇ ਸ਼੍ਰੋਮਣੀ ਅਕਾਲੀ ਦਲ ਦੇ ਪਰਉਪਕਾਰ ਸਿੰਘ ਘੁੰਮਣ ਨੂੰ 1764 ਵੋਟਾਂ ਮਿਲੀਆਂ ਸਨ।

ਪਹਿਲੇ ਗੇੜ ‘ਚ ‘ਆਪ’ ਦੇ ਉਮੀਦਵਾਰ ਸੰਜੀਵ ਅਰੋੜਾ ਨੂੰ 2895 ਵੋਟਾਂ, ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ 1626 ਵੋਟਾਂ, ਭਾਜਪਾ ਦੇ ਜੀਵਨ ਗੁਪਤਾ ਨੂੰ 1177 ਅਤੇ ਅਕਾਲੀ ਦਲ ਦੇ ਪਰਉਪਕਾਰ ਸਿੰਘ ਘੁੰਮਣ ਨੂੰ 703 ਵੋਟਾਂ ਮਿਲੀਆਂ ਸਨ।

By Gurpreet Singh

Leave a Reply

Your email address will not be published. Required fields are marked *